ਨਟਾਸ ਵਲੋਂ ਮਾਸਿਕ ਗਾਰਡਨ ਸਮਰ ਥੀਏਟਰ ਫ਼ੈਸਟੀਵਲ ’ਚ ਪੇਸ਼ 7 ਲਘੂ ਨਾਟਕਾਂ ਨੇ ਪਾਈਆਂ ਧੁੰਮਾਂ
ਪਟਿਆਲਾ, 12 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪਦਮਸ਼੍ਰੀ ਅਵਾਰਡੀ ਪ੍ਰਾਣ ਸਭਰਵਾਲ-ਸਟੇਟ ਅਵਾਰਡੀ ਸ੍ਰੀਮਤੀ ਸੁਨੀਤਾ ਸਭਰਵਾਲ ਵਲੋਂ ਸਮਾਜ ਸੇਵੀ ਉਦਯੋਗਪਤੀ ਡਾ. ਐਸ.
ਪਟਿਆਲਾ, 12 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪਦਮਸ਼੍ਰੀ ਅਵਾਰਡੀ ਪ੍ਰਾਣ ਸਭਰਵਾਲ-ਸਟੇਟ ਅਵਾਰਡੀ ਸ੍ਰੀਮਤੀ ਸੁਨੀਤਾ ਸਭਰਵਾਲ ਵਲੋਂ ਸਮਾਜ ਸੇਵੀ ਉਦਯੋਗਪਤੀ ਡਾ. ਐਸ. ਪੀ. ਸਿੰਘ ਓਬਰਾਏ ਮੁਖੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਆਪਣਾ 289ਵਾਂ ਮਾਸਿਕ ਗਾਰਡਨ ਨਾਟਕ ਮੇਲਾ ਬਤੌਰ ‘ਮਨੁੱਖੀ ਚੇਤਨਾ ਸਮਰ ਥੀਏਟਰ ਫ਼ੈਸਟੀਵਲ’ ਕਰਵਾਇਆ ਗਿਆ। ਰਾਜ ਦੀਆਂ ਪ੍ਰਸਿੱਧ ਸਮਾਜਿਕ ਸ਼ਖ਼ਸੀਅਤਾਂ ਮੁੱਖ ਮਹਿਮਾਨ ਸੀ. ਏ. ਸੰਜੇ ਗੋਇਲ ਤੇ ਵਿਸ਼ੇਸ਼ ਮਹਿਮਾਨ ਐਲ. ਆਰ. ਗੁਪਤਾ, ਪਿ੍ਰੰਸੀਪਲ ਆਰਕੀਟੈਕਟ ਯੂਨੀਕ ਆਰਕੀਟੈਕਟ ਨੇ ਭਗਵਾਨ ਨਟਰਾਜ ਦੀ ਅਰਾਧਨਾ ’ਚ ਸ਼ਲੋਕਾਂ ਦੇ ਉਚਾਰਨ ਦੌਰਾਨ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰ ਸਮੂਹ ਕਲਾਕਾਰਾਂ ਸੁਭਾਸ਼ ਭਗਤ, ਪਰਮਜੀਤ ਕੌਰ, ਸਿਮਰਨ ਸਰਨਾ, ਖ਼ੁਸ਼ਦੀਪ ਕੌਰ, ਅੰਮਿ੍ਰਤਪਾਲ ਸਿੰਘ, ਐਮ.ਐਸ. ਜੱਗੀ, ਹਰਪਾਲ ਮਾਨ, ਸੰਜੀਵ ਕੁਮਾਰ, ਅੰਜੂ ਸੈਣੀ, ਗੋਪਾਲ ਸ਼ਰਮਾ, ਅਕਸ਼ਤ ਖੰਨਾ, ਪੂਜਾ ਰਾਨੀ , ਗੁਰਮੁਖ ਸਿੰਘ, ਬਲਜੀਤ ਚੰਦ, ਪਰਮਿੰਦਰ ਸਿੰਘ ਤੋਂ ਬਿਨਾਂ ਤਕਨੀਕੀ ਅਤੇ ਪ੍ਰਬੰਧਕੀ ਟੀਮ ਦੇ ਮੈਂਬਰਾਂ ਨੂੰ ਇਨਾਮ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਜਿਕ ਬੁਰਾਈਆਂ ਵਿਰੁੱਧ, ਚਰਿੱਤਰ ਉਸਾਰੂ ਪੇਸ਼ ਨਾਟਕਾਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਦਾਦਾ-ਦਾਦੀ ਦਾ ਦੁੱਖ, ਮਿਸ਼ਨ ਕਲੀਨ ਤਹਿਤ ‘ਸਵੱਛਤਾ ਅਭਿਆਨ’, ‘ਪਾਣੀ ਹੈ ਤੋਂ ਪ੍ਰਾਣੀ ਹੈ’, ਖੇਤੋਂ ਮੇਂ ਸੋਚ ਨਹੀਂ’’, ਸਰਬਜੀਤ ਔਲਖ ਲਿਖਿਤ ‘‘ਰੇਤ ਦੀਆਂ ਕੰਧਾਂ’, ਵਿਅੰਗ-ਹਾਸ ਭਰਪੂਰ ‘ਕਾਕਾ-ਪਟਾਕਾ’ ਤੇ ਗੀਤ ਸੰਗੀਤ ਨੇ ਧੁੰਮਾਂ ਪਾਇਆਂ।