13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੇਂਟ ਫ਼ਰੀਦ ਪਬਲਿਕ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ

Ad Position 21
repet_subhas-goyals [Copy P29]
ਮੰਡੀ ਗੋਬਿੰਦਗੜ੍ਹ ਦੇ ਸੰਤ ਫ਼ਰੀਦ ਸਕੂਲ ਦੇ ਨਤੀਜੇ ਮਗਰੋਂ ਖ਼ੁਸ਼ੀ ਜ਼ਾਹਿਰ ਕਰਦੇ ਵਿਦਿਆਰਥੀ | ਅਜੀਤ ਤਸਵੀਰ <br/> 29-03-2026
ਮੰਡੀ ਗੋਬਿੰਦਗੜ੍ਹ, 28 ਮਾਰਚ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਸਾਲਾਨਾ ਨਤੀਜਾ ਐਲਾਨਿਆ ਗਿਆ | ਇਹ ਦਿਨ ਕੇਵਲ ਨਤੀਜੇ ਐਲਾਨਣ ਦਾ ਹੀ ਨਹੀਂ ਸੀ, ਬਲਕਿ ਬੱਚਿਆਂ ਦੀ ਮਿਹਨਤ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਯਤਨਾਂ ਦਾ ਸਿੱਟਾ ਸੀ | ਐਨ.ਸੀ.ਸੀ. ਵਾਲੇ ਬੱਚਿਆਂ ਦੀ ਡਿਊਟੀ ਤੋਂ ਲੈ ਕੇ ਢੋਲ ਦੀ ਥਾਪ ਨੇ ਹਰ ਪਾਸੇ ਖ਼ੁਸ਼ੀ ਅਤੇ ਖ਼ੁਸ਼ਹਾਲੀ ਦਾ ਮਾਹੌਲ ਸਿਰਜਿਆ ਹੋਇਆ ਸੀ | ਸਕੂਲ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ, ਜਿੱਥੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਲ ਫ਼ੋਟੋਆਂ ਵੀ ਖਿਚਵਾਈਆਂ | ਇਸ ਪ੍ਰੋਗਰਾਮ ਵਿਚ ਮਿੱਕੀ ਮਾਊਸ ਅਤੇ ਮੋਰ ਦੇ ਪਹਿਰਾਵੇ ਵਿਚ ਕਲਾਕਾਰਾਂ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਭਰਪੂਰ ਮਨੋਰੰਜਨ ਕੀਤਾ | ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਨ੍ਹਾਂ ਨੂੰ ਪ੍ਰਸੰਸਾ ਬੈਜ ਪ੍ਰਦਾਨ ਕੀਤੇ ਗਏ ਤਾਂ ਕਿ ਉਹ ਭਵਿੱਖ ਵਿਚ ਹੋਰ ਵੀ ਬਿਹਤਰ ਬਣਨ ਦੇ ਯਤਨ ਕਰਨ | ਇਸ ਮੌਕੇ 'ਤੇ ਸਕੂਲ ਦੇ ਨਿਰਦੇਸ਼ਕ ਵਰਿੰਦਰਜੀਤ ਸਿੰਘ ਅਤੇ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸ ਤਰ੍ਹਾਂ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਖ਼ਜ਼ਾਨੇ ਦੀ ਵੱਡੀ ਲੁੱਟ ਕਿਉਂ- ਰਾਜੂ ਖੰਨਾ ਅਗਲੀ ਖ਼ਬਰ ਸਰਕਾਰੀ ਸਮਾਰਟ ਹਾਈ ਸਕੂਲ ਡਡਹੇੜੀ ਦਾ ਨਤੀਜਾ ਸ਼ਾਨਦਾਰ
Ad Position 24