ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਭੱਟੀ ਫਾਰਮ ਸਰਹਿੰਦ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਸੀਨੀਅਰ ਸੂਬਾ ਆਗੂ ਚਰਨਜੀਤ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੀਟਿੰਗ ਵਿਚ 6 ਅਪ੍ਰੈਲ ਨੂੰ ਸਥਾਪਨਾ ਦਿਵਸ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਥਾਪਨਾ ਦਿਵਸ ਜ਼ਿਲ੍ਹੇ ਵਿਚ 6 ਅਪ੍ਰੈਲ ਨੂੰ ਮਨਾਉਣ ਤੋਂ ਬਾਅਦ ਮੰਡਲਾਂ ਅਤੇ ਬੂਥ ਪੱਧਰ ਤੇ ਵੀ ਮਨਾਇਆ ਜਾਵੇਗਾ | ਇਹ ਪ੍ਰੋਗਰਾਮ ਕਰੀਬ ਇਕ ਹਫ਼ਤੇ ਤੱਕ ਚੱਲਣਗੇ ਅਤੇ ਨਾਲ ਹੀ ਪਿੰਡਾਂ ਦੀਆਂ ਇਕਾਈਆਂ ਵਿਚ ਵੀ ਸਥਾਪਨਾ ਦਿਵਸ ਮਨਾਇਆ ਜਾਵੇਗਾ | ਇਸ ਮੌਕੇ ਦੇਵੀ ਦਿਆਲ ਪਰਾਸ਼ਰ, ਹਰੀਸ਼ ਅਗਰਵਾਲ, ਧਰਮਿੰਦਰ ਕੁਮਾਰ ਬਾਂਡਾ, ਗੁਰਬਖਸ਼ ਸਿੰਘ ਬਖਸ਼ੀ, ਤਰਲੋਚਨ ਸਿੰਘ ਲਾਲੀ, ਕੁਲਦੀਪ ਸਿੰਘ ਸਹੋਤਾ, ਅਜਾਇਬ ਸਿੰਘ ਜਖਵਾਲੀ, ਕੁਲਦੀਪ ਸਿੰਘ ਸਿੱਧੂਪੁਰ, ਸੰਦੀਪ ਗਾਬਾ, ਪਰਵਿੰਦਰ ਸਿੰਘ ਦਿਓਲ, ਸ਼ਾਮ ਸੁੰਦਰ ਭਾਰਦਵਾਜ, ਗੁਰਵਿੰਦਰ ਸਿੰਘ ਸੋਹੀ, ਰੋਹਿਤ ਸ਼ਰਮਾ ਰਿੱਕੀ, ਵਿੱਕੀ ਰਾਏ, ਰਾਜੀਵ ਵਰਮਾ, ਸਨੀ ਗੋਇਲ, ਜਸਪਾਲ ਸਿੰਘ, ਹਰਚਰਨ ਸਿੰਘ, ਮੋਹਨ ਸਿੰਘ ਚੁੰਨੀ, ਬਲਵੀਰ ਸਿੰਘ ਧਾਰਨੀ, ਧਰਮਪਾਲ ਸਹੋਤਾ, ਬਲਵਿੰਦਰ ਸਿੰਘ ਗੋਗੀ, ਰਜਿੰਦਰ ਕੁਮਾਰ ਗੋਗੀ, ਸੁਰਿੰਦਰ ਸਿੰਘ ਸ਼ਿੰਦੀ, ਤਰਸੇਮ ਨਲੀਨਾ, ਅਮਨਦੀਪ ਸਿੰਘ ਭਲ ਮਾਜਰਾ, ਵਿਨੇ ਗੁਪਤਾ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਕੁਲਵੰਤ ਸਿੰਘ ਸੱਦੋ ਮਾਜਰਾ, ਅਤੇ ਹੋਰ ਬਹੁਤ ਸਾਰੇ ਵਰਕਰ ਮੌਜੂਦ ਸਨ |