08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨਾਬਾਲਿਗ ਲੜਕੀ ਨਾਲ ਸਰੀਰਕ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਸੁਣਾਈ ਕੈਦ

Ad Position 21
No active advertisement
ਅਜੀਤ ਡੈਸਕ 06-04-2026
ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਨਾਬਾਲਿਗ ਲੜਕੀ ਨਾਲ ਸਰੀਰਕ ਛੇੜਛਾੜ ਦੇ ਇਕ ਮਾਮਲੇ ਵਿਚ ਸਥਾਨਕ ਅਦਾਲਤ ਵਲੋਂ ਮਹਿਜ਼ 9 ਮਹੀਨਿਆਂ 'ਚ ਨਿਪਟਾਰਾ ਕਰਦੇ ਹੋਏ ਮੁਕੱਦਮੇ 'ਚ ਨਾਮਜ਼ਦ 57 ਸਾਲਾ ਵਿਅਕਤੀ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ 11 ਜੂਨ 2025 ਥਾਣਾ ਖੇੜੀ ਨੌਧ ਸਿੰਘ ਵਿਖੇ ਧਾਰਾ 74 ਬੀ.ਐਨ.ਐਸ. ਅਤੇ 10 ਪੌਸਕੋ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿਚ ਪੁਲਿਸ ਨੇ ਪਾਲ ਸਿੰਘ ਵਾਸੀ ਪਿੰਡ ਬਾਠਾਂ ਕਲਾਂ ਨੂੰ ਗਿ੍ਫ਼ਤਾਰ ਕੀਤਾ ਸੀ | ਮਾਮਲੇ ਵਿਚ ਪੀੜਤ ਬੱਚੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਏ ਸਨ ਕਿ ਉਸ ਦੀ ਨਾਬਾਲਿਗ ਧੀ ਜਿਸ ਦੀ ਉਮਰ ਕਰੀਬ 12 ਸਾਲ ਹੈ, ਰੋਜ਼ਾਨਾ ਦੀ ਤਰ੍ਹਾਂ ਹੋਰਨਾਂ ਬੱਚਿਆਂ ਸਮੇਤ ਸਵੇਰੇ ਪੌਣੇ ਛੇ ਵਜੇ ਗੁਰਦੁਆਰਾ ਸਾਹਿਬ ਨੇੜਲੇ ਖੇਡ ਮੈਦਾਨ 'ਚ ਗਈ ਸੀ | ਜਦੋਂ ਉਹ ਹੋਰਨਾਂ ਬੱਚਿਆਂ ਨਾਲ ਖੇਡ ਰਹੀ ਸੀ ਤਾਂ ਉੱਥੇ ਮੌਜੂਦ ਪਾਲ ਸਿੰਘ ਨੇ ਜਿੰਮ 'ਚ ਰੱਖਿਆ ਸਮਾਨ ਪੁੱਛਣ ਦੇ ਬਹਾਨੇ ਉਸ ਦੀ ਲੜਕੀ ਨੂੰ ਬੁਲਾ ਕੇ ਕਮਰੇ ਅੰਦਰ ਲੈ ਗਿਆ | ਜਿੱਥੇ ਪਾਲ ਸਿੰਘ ਨੇ ਮਾੜੀ ਨੀਅਤ ਨਾਲ ਉਸ ਦੀ ਨਾਬਾਲਿਗ ਲੜਕੀ ਦੇ ਸਰੀਰਕ ਅੰਗਾਂ ਨੂੰ ਛੂਹਿਆ | ਜਿਸ ਤੋਂ ਬਾਅਦ ਪੀੜਤ ਲੜਕੀ ਨੇ ਘਰ ਪਹੁੰਚ ਕੇ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ | ਸਥਾਨਕ ਅਦਾਲਤ ਵਿਚ ਚੱਲੀ ਉਕਤ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ 'ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਪਾਲ ਸਿੰਘ ਨੂੰ ਮਾਮਲੇ ਵਿਚ ਪੌਸਕੋ ਐਕਟ ਦੀ ਧਾਰਾ 10 ਤਹਿਤ ਦੋਸ਼ੀ ਮੰਨਦੇ ਹੋਏ ਪੰਜ ਸਾਲ ਕੈਦ ਬਾਮੁਸ਼ੱਕਤ, ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਅਤੇ ਇਸੇ ਮਾਮਲੇ 'ਚ ਧਾਰਾ 74 ਬੀ.ਐਨ.ਐਸ. ਤਹਿਤ ਵੀ ਦੋਸ਼ੀ ਮੰਨਦੇ ਹੋਏ ਇਕ ਸਾਲ ਕੈਦ ਬਾਮੁਸ਼ੱਕਤ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕਾਨੂੰਨ-ਵਿਵਸਥਾ ਡਗਮਗਾਈ, 'ਆਪ' ਸਰਕਾਰ ਪੂਰੀ ਤਰ੍ਹਾਂ ਨਾਕਾਮ-ਰਾਜੂ ਖੰਨਾ ਅਗਲੀ ਖ਼ਬਰ ਸਥਾਪਨਾ ਦਿਵਸ ਮਨਾਉਣ ਸੰਬੰਧੀ ਸਰਹਿੰਦ 'ਚ ਹੋਈ ਭਾਜਪਾ ਦੀ ਮੀਟਿੰਗ
Ad Position 24