11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਜੀ.ਪੀ.ਸੀ. ਵਿਖੇ 21ਵਾਂ ਸਾਲਾਨਾ ਇਨਾਮ ਵੰਡ ਸਮਾਰੋਹ

Ad Position 21
No active advertisement
ਅਜੀਤ ਡੈਸਕ 08-04-2026
ਮੰਡੀ ਗੋਬਿੰਦਗੜ੍ਹ, 7 ਅਪ੍ਰੈਲ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦਾ 21ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਨ੍ਹਈਆ ਲਾਲ ਬਰਦੇਜਾ ਲਾਇਨਜ਼ ਭਵਨ ਵਿਖੇ ਆਯੋਜਿਤ ਕੀਤਾ ਗਿਆ | ਇਸ ਮੌਕੇ ਰਾਜ ਕੁਮਾਰ ਗੋਇਲ ਪ੍ਰਧਾਨ ਜੀ.ਈ.ਐਸ.ਡਬਲਯੂ.ਟੀ. ਮੁੱਖ ਮਹਿਮਾਨ ਸਨ ਅਤੇ ਨਿਤਿਨ ਸੱਗੜ੍ਹ ਸਕੱਤਰ ਵਿਸ਼ੇਸ਼ ਮਹਿਮਾਨ ਸਨ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੇ ਮੁੱਖ ਮਹਿਮਾਨਾਂ ਅਤੇ ਹੋਰ ਡੈਲੀਗੇਟਾਂ ਦਾ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਦੁਆਰਾ ਪੰਜਾਬੀ ਗੀਤ, ਸਮੂਹ ਗੀਤ, ਲੋਕ ਗੀਤ, ਨਾਟਕ ਅਤੇ ਸਮੂਹ ਨਾਚ ਪੇਸ਼ ਕੀਤੇ ਗਏ |
ਕਾਲਜ ਪਿ੍ੰਸੀਪਲ ਡਾ. ਪਜਨੀ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ | ਉਨ੍ਹਾਂ ਨੇ ਸਟੀਲ ਟਾਊਨ ਅਤੇ ਇਸ ਦੇ ਆਲ਼ੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਆਰਟਸ, ਕੰਪਿਊਟਰ ਐਪਲੀਕੇਸ਼ਨ ਅਤੇ ਵਪਾਰ ਪ੍ਰਸ਼ਾਸਨ (ਵਣਜ) ਦੇ ਫੈਕਲਟੀ ਵਿਚ ਮਿਆਰੀ ਸਿੱਖਿਆ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਨ ਵਿਚ ਕਾਲਜ ਦੇ ਯੋਗਦਾਨ 'ਤੇ ਚਾਨਣਾ ਪਾਇਆ | ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਜੀ.ਪੀ.ਸੀ., ਪਿ੍ੰਸੀਪਲਾਂ ਅਤੇ ਉੱਘੇ ਟਰੱਸਟ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅਤੇ ਹਾਊਸ ਪ੍ਰੀਖਿਆਵਾਂ, ਲਿੰਗ ਚੈਂਪੀਅਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨਲ ਤੇ ਅੰਤਰ-ਜ਼ੋਨਲ ਯੁਵਕ ਮੇਲਿਆਂ ਅਤੇ ਖੇਡਾਂ ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਅਕਾਦਮਿਕ ਅਤੇ ਸੱਭਿਆਚਾਰਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ | ਜਦਕਿ ਧਰੁਵ ਮਹਿਤਾ ਪੀ.ਜੀ.ਡੀ.ਸੀ.ਏ. ਨੂੰ ਲੜਕਿਆਂ ਲਈ ਅਤੇ ਜੋਤੀ ਕੁਮਾਰੀ ਬੀ.ਕਾਮ. 999 ਨੂੰ ਕਾਲਜ ਕਲਰ ਭੇਟ ਕੀਤੇ ਗਏ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਹਾਜ਼ਰੀ ਲਈ ਪੁਰਸਕਾਰ, ਮੀਡੀਆ ਕਰਮੀਆਂ ਅਤੇ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਮੁੱਖ ਮਹਿਮਾਨ ਰਾਜ ਕੁਮਾਰ ਗੋਇਲ ਨੇ ਸਨਮਾਨਿਤ ਕੀਤਾ | ਇਸ ਮੌਕੇ ਪਵਨ ਸਚਦੇਵਾ, ਪਿਆਰਾ ਸਿੰਘ ਕਲਸੀ, ਅਤੁਲ ਅਗਰਵਾਲ, ਅਜੈ ਪਾਲ ਸਿੰਘ ਅਟਵਾਲ ਵਧੀਕ ਐਸ.ਈ. ਇਨਫੋਰਸਮੈਂਟ, ਮੰਡੀ ਗੋਬਿੰਦਗੜ੍ਹ, ਡਾ. ਨਿਸ਼ੀ ਬਾਲਾ ਡਾਇਰੈਕਟਰ ਪਿਪਟ ਅਤੇ ਸੰਜੀਵ ਥੋਰ ਪਿ੍ੰਸੀਪਲ ਐਸ.ਐਨ.ਏ.ਐਸ. ਮੰਡੀ ਗੋਬਿੰਦਗੜ੍ਹ ਵੀ ਮੌਜੂਦ ਸਨ | ਇਸ ਪ੍ਰੋਗਰਾਮ ਵਿਚ 400 ਵਿਦਿਆਰਥੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਬਦਲੇ ਮੌਸਮ ਨਾਲ ਸੂਬੇ 'ਚ 7000 ਮੈਗਾਵਾਟ 'ਤੇ ਆਈ ਬਿਜਲੀ ਦੀ ਖਪਤ <br/> ਅਗਲੀ ਖ਼ਬਰ ਬਸੀ ਪਠਾਣਾਂ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ
Ad Position 24