28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-04-2026
ਬਸੀ ਪਠਾਣਾਂ, 8 ਅਪ੍ਰੈਲ (ਪੱਤਰ ਪ੍ਰੇਰਕ)- ਸ਼੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੀ ਬੈਠਕ ਸ੍ਰੀ ਭਗਵਾਨ ਪਰਸ਼ੂਰਾਮ ਤੇ ਪ੍ਰਾਚੀਨ ਸ਼ਿਵ ਮੰਦਿਰ ਮੁਹੱਲਾ ਚੱਕਰੀ ਵਿਖੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਹਾਜ਼ਰ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ 19 ਅਪ੍ਰੈਲ ਦਿਨ ਐਤਵਾਰ ਨੂੰ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਪ੍ਰਾਚੀਨ ਸ੍ਰੀ ਰਾਮ ਮੰਦਰ ਮੁਹੱਲਾ ਚੱਕਰੀ ਵਿਖੇ ਮਨਾਉਣ ਦਾ ਫ਼ੈਸਲਾ ਲਿਆ ਗਿਆ | ਪ੍ਰਧਾਨ ਦੁਸ਼ਯੰਤ ਸ਼ੁਕਲਾ ਅਤੇ ਜਨਰਲ ਸਕੱਤਰ ਪ੍ਰਵੀਨ ਕਪਿਲ ਨੇ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 7 ਵਜੇ ਹਵਨ ਯੱਗ ਤੇ ਕੰਜਕ ਪੂਜਨ ਕੀਤਾ ਜਾਵੇਗਾ | ਜਿਸ ਤੋਂ ਬਾਅਦ ਬ੍ਰਾਹਮਣ ਭੋਜ, ਸੰਕੀਰਤਨ ਅਤੇ ਅਤੁੱਟ ਲੰਗਰ ਵਰਤੇਗਾ | ਇਸ ਮੌਕੇ ਸਮਾਣਾ ਤੋਂ ਕਥਾ ਵਾਚਕ ਨਵੀਨ ਸ਼ਰਮਾ ਭਗਵਾਨ ਪਰਸ਼ੂਰਾਮ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ | ਪ੍ਰਧਾਨ ਦੁਸ਼ਯੰਤ ਸ਼ੁਕਲਾ ਨੇ ਸਰਪ੍ਰਸਤ ਨਿਯੁਕਤ ਕੀਤੇ ਸੀਨੀਅਰ ਮੈਂਬਰ ਰਮੇਸ਼ ਗੌਤਮ ਦਾ ਸਨਮਾਨ ਕੀਤਾ | ਉਨ੍ਹਾਂ ਸੰਗਤਾਂ ਨੂੰ ਉਤਸਵ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ | ਮੀਟਿੰਗ ਵਿਚ ਚੇਅਰਮੈਨ ਸੁਨੀਲ ਰੈਣਾ, ਸੀਨੀਅਰ ਮੀਤ ਪ੍ਰਧਾਨ ਸ਼ਾਮ ਗੌਤਮ, ਮੀਤ ਪ੍ਰਧਾਨ ਪੰਕਜ ਭਨੋਟ, ਕੈਸ਼ੀਅਰ ਹਰਮੇਸ਼ ਸ਼ਰਮਾ, ਸਹਾਇਕ ਕੈਸ਼ੀਅਰ ਹਿਤੇਸ਼ ਸ਼ਰਮਾ, ਪੰਡਿਤ ਵਿਨੋਦ ਸ਼ਰਮਾ, ਪੰਡਿਤ ਨੀਲਮ ਸ਼ਰਮਾ, ਪਵਨ ਗੌੜ, ਸੁਰਿੰਦਰ ਸ਼ਰਮਾ, ਅਰੁਣ ਪਾਠਕ, ਭਾਰਤੀ ਸ਼ਰਮਾ, ਵਿਨੋਦ ਭਨੋਟ, ਰਜਿੰਦਰ ਸ਼ਰਮਾ, ਸੁਰਿੰਦਰ ਸ਼ਰਮਾ ਛਿੰਦਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ 'ਚ ਨਵੇਂ ਸੈਸ਼ਨ ਮੌਕੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਸਰਪੰਚ ਜਰਨੈਲ ਸਿੰਘ ਨੇ ਪਿੰਡ ਚਣੋਂ ਦੇ ਛੇਵੀਂ ਜਮਾਤ ਦੇ ਬੱਚਿਆਂ ਨੂੰ ਸਾਈਕਲ ਦਿੱਤੇ
Ad Position 24