27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

‘ ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਰਣਜੋਧ ਸਿੰਘ ਹਡਾਣਾ ਨੇ ਉਪਲੀ ’ਚ ਵੰਡੇ ਦਸਤਾਵੇਜ਼

ਭੁੱਨਰਹੇੜੀ, 27 ਅਕਤੂਬਰ (ਧਨਵੰਤ ਸਿੰਘ)- ਹਲਕਾ ਸਨੌਰ ਦੇ ਪਿੰਡ ਉਪਲੀ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ 180 ਤੋਂ ਵੱਧ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਲਾਭਪਾਤਰੀਆਂ ਨੂੰ ਕਾਰਡ ਸੌਂਪੇ।

Ad Position 21
No active advertisement
ਅਜੀਤ ਡੈਸਕ 28-10-2026
ਭੁੱਨਰਹੇੜੀ, 27 ਅਕਤੂਬਰ (ਧਨਵੰਤ ਸਿੰਘ)- ਹਲਕਾ ਸਨੌਰ ਦੇ ਪਿੰਡ ਉਪਲੀ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ 180 ਤੋਂ ਵੱਧ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਲਾਭਪਾਤਰੀਆਂ ਨੂੰ ਕਾਰਡ ਸੌਂਪੇ। ਇਸ ਮੌਕੇ ਸਮਾਗਮ ਵਿਚ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ, ਸਥਾਨਕ ਆਗੂਆਂ ਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਲਾਲ ਲਕੀਰ ਅੰਦਰ ਵੱਸਦੇ ਪਰਿਵਾਰਾਂ ਕੋਲ ਆਪਣੇ ਮਕਾਨਾਂ ਦੀ ਮਾਲਕੀ ਸੰਬੰਧੀ ਦਸਤਾਵੇਜ਼ ਨਹੀਂ ਸਨ ਪਰ ਹੁਣ ਪੰਜਾਬ ਸਰਕਾਰ ਵਲੋ ‘ਮੇਰਾ ਘਰ ਮੇਰੇ ਨਾਮ’ ਤਹਿਤ ਕਾਰਡ ਮਿਲਣ ਨਾਲ ਪਰਿਵਾਰਾਂ ਨੂੰ ਆਪਣੇ ਘਰਾਂ ਦੀ ਮਾਲਕੀ ਸੰਬੰਧੀ ਦਸਤਾਵੇਜ਼ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਦਸਤਾਵੇਜ਼ ਜਾਇਦਾਦ ਨਾਲ ਸਬੰਧਤ ਮਾਲਕੀ ਹੱਕ ਹੈ। ਇੰਚਾਰਜ ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਕਰਨ ਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਬਨਣ ਉਪਰੰਤ ਲੋਕ ਭਲਾਈ ਫੈਸਲਿਆਂ ਨੇ ਇਨਕਲਾਬ ਲਿਆਂਦਾ। ਆਮ ਲੋਕਾਂ ਨੂੰ ਸਹੂਲਤਾਂ ਮਿਲਣ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਹਾਸੀਏ ’ਤੇ ਪੁਹੰਚ ਗਈਆਂ ਹਨ ਇਸ ਕਾਰਨ ਬੁਖਲਾਟ ਵਿਚ ਆ ਚੁੱਕੀਆਂ ਸਿਆਸੀ ਧਿਰਾਂ ਹੁਣ ਚਿਕੜ ਸੁਟਣ ਵਰਗੀਆਂ ਹਰਕਤਾਂ ’ਤੇ ਉਤਰ ਚੁੱਕੀਆਂ ਹਨ ਪਰ ਪੰਜਾਬ ਦੇ ਵਸਨੀਕ ਇਸ ਬਾਰੇ ਜਾਗਰੂਕ ਹਨ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਵੀਂ ਬਣ ਰਹੀ ਸੜਕ ਦਾ ਮਟੀਰੀਅਲ ਮਾੜਾ ਹੋਣ ਕਰਕੇ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਨੇ ਪਿੰਡ ਉਲਟਪੁਰ ਵਿਖੇ ਨਵੀਂ ਬਣੀ ਫਿਰਨੀ ਦਾ ਕੀਤਾ ਉਦਘਾਟਨ
Ad Position 24