31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਭਾਜਪਾ ਮੰਡਲ ਸੰਘੋਲ ਵਲੋਂ ਡਾ. ਭੀਮ ਰਾਓ ਅੰਬੇਡਕਰ ਦਾ 136ਵਾਂ ਜਨਮ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 14-04-2026
ਸੰਘੋਲ, 13 ਅਪ੍ਰੈਲ (ਗੁਰਨਾਮ ਸਿੰਘ ਚੀਨਾ)-ਹਲਕਾ ਬਸੀ ਪਠਾਣਾਂ ਦੇ ਮੰਡਲ ਸੰਘੋਲ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਦਕਰ ਦਾ 136ਵਾਂ ਜਨਮ ਦਿਹਾੜਾ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਮਨਾਇਆ ਗਿਆ | ਜਿਸ ਦੌਰਾਨ ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਆਗੂਆਂ ਕਿਹਾ ਕਿ ਬਾਬਾ ਸਾਹਿਬ ਨੇ ਹਮੇਸ਼ਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਤੇ ਐਸ.ਸੀ. ਅਤੇ ਐਸ.ਟੀ. ਵਰਗ ਦੇ ਲੋਕਾਂ ਨੂੰ ਇਨਸਾਫ਼ ਦੇਣ ਲਈ ਉਨ੍ਹਾਂ ਕਾਨੂੰਨ ਸਥਾਪਿਤ ਕੀਤੇ | ਜਿਸ ਵਿਚ ਭਾਈਚਾਰੇ ਦੇ ਲੋਕਾਂ ਨੂੰ ਨੌਕਰੀਆਂ ਤੋਂ ਲੈ ਕੇ ਸਮਾਜ ਵਿਚ ਬਣਦਾ ਮਾਣ ਸਤਿਕਾਰ ਦੇਣ ਲਈ ਉਨ੍ਹਾਂ ਨੇ ਵੱਡੇ ਉਪਰਾਲੇ ਕੀਤੇ | ਇਸ ਮੌਕੇ ਸੁੱਚਾ ਰਾਮ ਲੱਧੜ ਨੇ ਕਿਹਾ ਕਿ ਅੰਬੇਡਕਰ ਸਾਹਿਬ ਦੀ ਸੋਚ ਦੇ ਸਦਕਾ ਹੀ ਅੱਜ ਦੇਸ਼ ਵਿਚ ਭਾਈਚਾਰੇ ਦੇ ਲੋਕਾਂ ਨੂੰ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ | ਦੇਸ਼ ਦੇ ਕਾਨੂੰਨ ਮੰਤਰੀ ਵਜੋਂ ਉਨ੍ਹਾਂ ਨੇ ਦੇਸ਼ ਦੇ ਨਿਆਂ ਪਸੰਦ ਲੋਕਾਂ ਲਈ ਬਹੁਤ ਵੱਡੇ ਕਦਮ ਚੁੱਕੇ, ਲੋਕ ਅੱਜ ਉਨ੍ਹਾਂ ਨੂੰ ਭਗਵਾਨ ਦੇ ਰੂਪ 'ਚ ਯਾਦ ਕਰਦੇ ਹਨ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਪਾਰਟੀ ਵਰਕਰਾਂ ਦਾ ਮੰਡਲ ਪ੍ਰਧਾਨ ਸ਼ਾਮ ਲਾਲ ਨਰੂਲਾ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਵਿਨੋਦ ਕੁਮਾਰ ਰਾਣਾ, ਸਤੀਸ਼ ਕੁਮਾਰ ਰਾਣਾ, ਛੱਜੂ ਸਿੰਘ ਸਾਬਕਾ ਪੰਚ, ਅਰੁਣ ਕੁਮਾਰ ਰਾਣਾ, ਪਰਮਜੀਤ ਕੌਰ, ਕਰਨੈਲ ਸਿੰਘ ਧੂੰਦਾ, ਜਸਪਾਲ ਸਿੰਘ ਟੋਡਰਪੁਰ, ਚਰਨਜੀਤ ਸਿੰਘ, ਸਤੀਸ਼ ਕੁਮਾਰ ਰਾਣਾ, ਰਜਿੰਦਰ ਕੁਮਾਰ ਧੂੰਦਾ, ਚੇਤ ਸਿੰਘ ਖੰਟ, ਬਹਾਦਰ ਸਿੰਘ ਫੌਜੀ, ਗੁਰਮੇਲ ਸਿੰਘ ਫ਼ੌਜੀ, ਸੁਖਵਿੰਦਰ ਸਿੰਘ ਲੁਹਾਰ ਮਾਜਰਾ, ਹਰਕਿਰਨ ਸਿੰਘ ਮੋਹਣ ਮਾਜਰਾ, ਰਾਜਵੀਰ ਸਿੰਘ ਖੰਟ, ਕੁਲਦੀਪ ਸਿੰਘ ਸੰਘੋਲ, ਪਰਮਜੀਤ ਕੌਰ ਮਹਿਲਾ ਆਗੂ, ਸ਼ੰਕਰ ਪੈਸੀ ਜਨਰਲ ਸਕੱਤਰ, ਗੁਰਮੁਖ ਸਿੰਘ ਹਰਗਣਾ, ਹਰਬੰਸ ਸਿੰਘ, ਸੁਖਦੀਪ ਸਿੰਘ ਭਟੇੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਪੀ.ਐੱਸ.'ਚ ਮਾਵਾਂ ਲਈ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24