ਬਸੀ ਪਠਾਣਾਂ, 13 ਅਪ੍ਰੈਲ (ਐਚ.ਐਸ. ਗੌਤਮ)-ਬਲਾਕ ਕਾਂਗਰਸ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਅਮੀ ਚੰਦ ਭਟੇੜੀ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ | ਮੀਟਿੰਗ ਵਿਚ ਆਉਣ ਵਾਲੀਆਂ ਵਿਧਾਨ ਸਭਾ ਤੇ ਮਿਊਾਸੀਪਲ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਬੂਥ ਕਮੇਟੀਆਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ | ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਆ ਰਹੀਆਂ ਅÏਕੜਾਂ ਦੇ ਮੱਦੇਨਜ਼ਰ ਡਾ. ਅਮਰ ਸਿੰਘ ਨੂੰ ਕਈ ਪਿੰਡਾਂ ਦੇ ਸਰਪੰਚਾਂ ਨੇ ਮੈਮੋਰੈਂਡਮ ਵੀ ਦਿੱਤਾ | ਮੀਟਿੰਗ ਵਿਚ ਐਡਵੋਕੇਟ ਗੁਰਜੀਤ ਮਾਰਵਾ, ਦਵਿੰਦਰ ਬਾਠ, ਰਾਜਵੀਰ ਬਾਠ, ਮਾਸਟਰ ਕੌਰ ਸਿੰਘ, ਮੰਡਲ ਪ੍ਰਧਾਨ ਗੁਰਦੀਪ ਸਿੰਘ ਲੋਹਾਰੀ, ਗੋਬਿੰਦ ਰਾਮ ਭਟੇੜੀ, ਕੁਲਵੰਤ ਸਿੰਘ ਨੰਦਪੁਰ, ਅਜੀਤ ਸਿੰਘ ਪਵਾਲਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਪੱਤੋਂ, ਕਰਮਜੀਤ ਕੌਰ ਰੁਪਾਲਹੇੜੀ, ਜਰਨੈਲ ਸਿੰਘ ਭੰਗੂਆਂ, ਹਰਸੇਵਕ ਸਿੰਘ ਕਲੌੜ, ਡਾ. ਨਰੇਸ਼ ਚੌਹਾਨ, ਇੰਦਰਜੀਤ ਸਿੰਘ ਦੀਵਾਨਾ, ਅਸ਼ੋਕ ਗੌਤਮ, ਅਮਨਪ੍ਰੀਤ ਸਿੰਘ ਖਾਲਸਪੁਰ, ਦਲਜੀਤ ਸਿੰਘ ਰੈਲੀ, ਗੁਰਮੀਤ ਸਿੰਘ ਬੱਸੀ ਤੋਂ ਇਲਾਵਾ ਗੁਰਮੁਖ ਸਿੰਘ ਘੁਮੰਡਗੜ੍ਹ ਹਾਜ਼ਰ ਸਨ |