28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦੇਰੀ ਨਾਲ ਪਏ ਮੀਂਹ ਕਾਰਨ ਕਣਕ ਦੀ ਗੁਣਵੱਤਾ 'ਚ ਵੱਡਾ ਨੁਕਸਾਨ- ਸਿਮਰਨਜੀਤ ਸਿੰਘ ਮਾਨ

Ad Position 21
No active advertisement
ਅਜੀਤ ਡੈਸਕ 17-04-2026
ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਕਿਸਾਨ ਇਸ ਸਮੇਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ | ਇਸ ਸਾਲ ਮੀਂਹ ਦੇ ਦੇਰੀ ਨਾਲ ਪੈਣ ਅਤੇ ਅਨਿਯਮਿਤ ਹੋਣ ਕਾਰਨ ਕਣਕ ਦੀ ਗੁਣਵੱਤਾ 'ਤੇ ਸਿੱਧਾ ਅਸਰ ਪਿਆ ਹੈ, ਜਿਸ ਨਾਲ ਦਾਣਿਆਂ ਵਿਚ ਦਾਗ਼, ਸੰੁਗੜਨ ਅਤੇ ਹੋਰ ਖ਼ਾਮੀਆਂ ਵੇਖਣ ਨੂੰ ਮਿਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਵਿਚ ਹੋ ਰਹੀ ਦੇਰੀ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ | ਕਿਸਾਨਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਫ਼ਸਲ ਮੌਸਮੀ ਅਸਰਾਂ ਹੇਠ ਹੋਰ ਖ਼ਰਾਬ ਹੋ ਰਹੀ ਹੈ | ਇਹ ਸਥਿਤੀ ਕਤਈ ਕਬੂਲਯੋਗ ਨਹੀਂ ਹੈ | ਸ. ਮਾਨ ਨੇ ਐਫ.ਸੀ.ਆਈ. ਤੋਂ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਲਈ ਲਾਗੂ ਕੀਤੇ ਗੁਣਵੱਤਾ ਮਾਪਦੰਡਾਂ ਵਿਚ ਤੁਰੰਤ ਢਿੱਲ ਦਿੱਤੀ ਜਾਵੇ, ਖ਼ਾਸ ਕਰਕੇ ਦਾਣਿਆਂ ਵਿਚ ਦਾਗ਼, ਸੰੁਗੜਨ ਅਤੇ ਮੌਸਮ ਕਾਰਨ ਹੋਏ ਨੁਕਸਾਨ ਸਬੰਧੀ | ਕਿਸਾਨਾਂ ਨੂੰ ਉਨ੍ਹਾਂ ਹਾਲਾਤਾਂ ਲਈ ਸਜ਼ਾ ਨਹੀਂ ਮਿਲ ਸਕਦੀ, ਜੋ ਉਨ੍ਹਾਂ ਦੇ ਵੱਸ ਵਿਚ ਨਹੀਂ ਹਨ | ਇਸ ਦੇ ਨਾਲ ਹੀ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਵਿਚ ਵੱਧ ਰਹੇ ਪ੍ਰਦੂਸ਼ਣ, ਤੇਜ਼ ਅਤੇ ਅਸੰਤੁਲਿਤ ਉਦਯੋਗਿਕ ਵਿਕਾਸ ਅਤੇ ਮੌਸਮ ਵਿਚ ਕੀਤੇ ਜਾ ਰਹੇ ਪ੍ਰਯੋਗਾਤਮਿਕ ਗੜਬੜੀ ਜਿਵੇਂ ਕਿ ਕਲਾਉਡ ਸੀਡਿੰਗ ਦਾ ਅਸਰ ਇੰਡੋ-ਗੈਂਗੇਟਿਕ ਮੈਦਾਨਾਂ ਦੇ ਮੌਸਮ 'ਤੇ ਪੈ ਰਿਹਾ ਹੋ ਸਕਦਾ ਹੈ | ਭਾਵੇਂ ਕਿ ਇਨ੍ਹਾਂ ਗੜਬੜੀ ਦਾ ਸਿੱਧਾ ਪ੍ਰਭਾਵ ਹਾਲੇ ਵਿਗਿਆਨਕ ਤੌਰ 'ਤੇ ਪੂਰੀ ਤਰ੍ਹਾਂ ਸਾਬਤ ਨਹੀਂ ਹੋਇਆ, ਪਰ ਇਨ੍ਹਾਂ ਦੇ ਸੰਭਾਵਿਤ ਕੁੱਲ ਪ੍ਰਭਾਵ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ |
ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਕੀਤੀ ਜਾਵੇ ਕਿ ਐਨ.ਸੀ.ਆਰ ਦੇ ਅਸੰਤੁਲਿਤ ਸ਼ਹਿਰੀ ਤੇ ਉਦਯੋਗਿਕ ਵਿਕਾਸ ਦਾ ਖੇਤਰੀ ਮੌਸਮ 'ਤੇ ਕੀ ਅਸਰ ਹੈ, ਕਲਾਉਡ ਸੀਡਿੰਗ ਅਤੇ ਹੋਰ ਮੌਸਮੀ ਗੜਬੜੀ ਦਾ ਵਾਤਾਵਰਨ ਅਤੇ ਮੌਸਮ 'ਤੇ ਕੀ ਪ੍ਰਭਾਵ ਹੈ, ਕੀ ਇਹ ਤੱਤ ਕਣਕ ਦੀ ਗੁਣਵੱਤਾ ਵਿਚ ਆਈ ਕਮੀ ਨਾਲ ਜੁੜੇ ਹੋ ਸਕਦੇ ਹਨ? ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ 'ਤੇ ਉਨ੍ਹਾਂ ਕਾਰਨਾਂ ਦਾ ਬੋਝ ਨਹੀਂ ਪਾਇਆ ਜਾ ਸਕਦਾ, ਜੋ ਪੰਜਾਬ ਤੋਂ ਬਾਹਰ ਪੈਦਾ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਮੰਡੀਆਂ ਵਿਚ ਤੇਜ਼ ਖ਼ਰੀਦ ਸ਼ੁਰੂ ਕੀਤੀ ਜਾਵੇ, ਇਸ ਸੀਜ਼ਨ ਲਈ 639 ਦੇ ਗੁਣਵੱਤਾ ਨਿਯਮਾਂ ਵਿਚ ਪੂਰੀ ਢਿੱਲ ਦਿੱਤੀ ਜਾਵੇ, ਮੌਸਮੀ ਨੁਕਸਾਨ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਲਾਉਡ ਸੀਡਿੰਗ ਸਮੇਤ ਖੇਤਰੀ ਮੌਸਮੀ ਤਬਦੀਲੀਆਂ ਦੀ ਸਮੇਂਬੱਧ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਮਨਪ੍ਰੀਤ ਸਿੰਘ ਨੂੰ ਸਦਮਾ, ਦਾਦੀ ਹੋਏ ਸਵਰਗਵਾਸ ਅਗਲੀ ਖ਼ਬਰ ਕਣਕ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ-ਆੜ੍ਹਤੀ ਸ਼ਰਮਾ
Ad Position 24