26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਲੋੜਵੰਦਾਂ ਨੂੰ ਦਿੱਤੇ ਟਰਾਈਸਾਈਕਲ

Ad Position 21
No active advertisement
ਅਜੀਤ ਡੈਸਕ 18-04-2026
ਮੰਡੀ ਗੋਬਿੰਦਗੜ੍ਹ, 17 ਅਪ੍ਰੈਲ (ਇਕਬਾਲਦੀਪ ਸੰਧੂ)-ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵਲੋਂ ਲੋੜਵੰਦ ਅਪਾਹਜ ਵਿਅਕਤੀਆਂ ਨੂੰ ਟਰਾਈਸਾਇਕਲ ਵੰਡਣ ਲਈ ਸਥਾਨਕ ਬਰਾਂਚ ਦਫ਼ਤਰ ਵਿਖੇ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਇੰਦਰਪ੍ਰੀਤ ਸਿੰਘ ਬਡੰੂਗਰ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੱਚੀ ਪ੍ਰਭੂ ਸੇਵਾ ਹੈ | ਉਨ੍ਹਾਂ ਸੰਸਥਾ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸੁਸਾਇਟੀ ਆਪਣੇ ਮੈਂਬਰਾਂ ਵਲੋਂ ਦਿੱਤੇ ਦਸਵੰਧ ਰਾਹੀਂ ਸਮਾਜ ਦੇ ਗ਼ਰੀਬ ਅਤੇ ਬੇਸਹਾਰਾ ਵਰਗ ਦੀ ਨਿਰਲੋਭ ਸੇਵਾ ਕਰ ਰਹੀ ਹੈ, ਜੋ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਸ੍ਰੋਤ ਹੈ | ਇਸ ਮੌਕੇ ਡੀ.ਐਸ.ਪੀ. ਬਡੂੰਗਰ ਨੇ 5 ਲੋੜਵੰਦ ਅਪਾਹਜ ਵਿਅਕਤੀਆਂ ਨੂੰ ਟਰਾਈਸਾਇਕਲ ਭੇਟ ਕੀਤੇ | ਜਿਨ੍ਹਾਂ 'ਚ ਮਨਜੀਤ ਕੌਰ ਪਿੰਡ ਅਲੀਪੁਰ ਸੰਦਲ, ਰਾਜਾ ਰਾਮ ਮੰਡੀ ਗੋਬਿੰਦਗੜ੍ਹ, ਬਾਬੂ ਸਿੰਘ ਮੰਡੀ ਗੋਬਿੰਦਗੜ੍ਹ, ਮਲਕੀਤ ਸਿੰਘ ਭੱਲ ਮਾਜਰਾ ਅਤੇ ਵਿਕਰਮ ਅਜਨਾਲੀ ਸ਼ਾਮਿਲ ਸਨ | ਸਮਾਰੋਹ ਦੌਰਾਨ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਪ੍ਰੈੱਸ ਸਕੱਤਰ ਅਸ਼ੋਕ ਚੋਪੜਾ, ਜੁਆਇੰਟ ਸਕੱਤਰ ਮਨਜੀਤ ਸਿੰਘ, ਸਲਾਹਕਾਰ ਨਾਇਬ ਸਿੰਘ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਸੁਮੀਤ ਸਿੰਘ ਦਾ ਤਲਬੀਰ ਸਿੰਘ ਗਿੱਲ ਵਲੋਂ 11 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨ <br/> ਅਗਲੀ ਖ਼ਬਰ ਪ੍ਰੀਸ਼ਦ ਵਲੋਂ ਮੁਫ਼ਤ ਸਿਲਾਈ ਸੈਂਟਰ ਦੇ ਤੀਜੇ ਬੈਚ ਦੀ ਸ਼ੁਰੂਆਤ
Ad Position 24