25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੀ. ਆਈ. ਐਮ. ਟੀ. ’ਚ ਵਿਦਿਆਰਥੀਆਂ ਲਈ ਏ. ਸੀ. ਸੀ. ਏ. ਤੇ ਗਲੋਬਲ ਫਾਈਨੈਂਸ ਤੇ ਵੈਬੀਨਰ ਕਰਵਾਇਆ

ਮੰਡੀ ਗੋਬਿੰਦਗੜ੍ਹ, 25 ਅਗਸਤ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਬੀ. ਬੀ.

Ad Position 21
No active advertisement
ਪੀ. ਆਈ. ਐੱਮ. ਟੀ. ’ਚ ਏ. ਸੀ. ਸੀ. ਏ. ਤੇ ਗਲੋਬਲ ਫਾਈਨੈਂਸ ਤੇ ਆਨਲਾਈਨ ਵੈਬੀਨਰ ਵਿਚ ਸ਼ਾਮਿਲ ਵਿਦਿਆਰਥੀ। ਅਜੀਤ ਤਸਵੀਰ 26-08-2026
ਮੰਡੀ ਗੋਬਿੰਦਗੜ੍ਹ, 25 ਅਗਸਤ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਬੀ. ਬੀ. ਏ., ਬੀ. ਕਾਮ. ਤੇ ਐੱਮ. ਬੀ. ਏ. ਦੇ ਵਿਦਿਆਰਥੀਆਂ ਨੂੰ ਗਲੋਬਲ ਫਾਈਨੈਂਸ ਖੇਤਰ ਵਿਚ ਕਰੀਅਰ ਸੰਬੰਧੀ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ ਦੀ ਐਸੋਸੀਏਸ਼ਨ ਰਾਹੀਂ ਉਪਲਬਧ ਪੇਸ਼ੇਵਾਰ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਆਨਲਾਈਨ ਵੈਬੀਨਰ ਕਰਵਾਇਆ। ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਫਾਈਨੈਂਸ ਖੇਤਰ ਵਿਚ ਉੱਭਰ ਰਹੇ ਕਰੀਅਰ ਵਿਕਲਪਾਂ, ਪੇਸ਼ੇਵਾਰ ਯੋਗਤਾਵਾਂ ਦੀ ਮਹੱਤਤਾ ਤੇ ਫਾਈਨੈਂਸ ਉਦਯੋਗ ਦੀਆਂ ਬਦਲਦੀਆਂ ਲੋੜਾਂ ਤੋਂ ਜਾਣ ਕਰਵਾਉਣਾ ਸੀ। ਇਸ ਮੌਕੇ ਖ਼ੁਸ਼ੀ ਗੇਰਾ, ਏ. ਸੀ. ਸੀ. ਏ. ਐਫੀਲੀਏਟ, ਏ. ਸੀ. ਸੀ. ਏ. ਫੈਕਲਟੀ ਤੇ ਸਾਬਕਾ ਆਡਿਟ ਪ੍ਰੋਫੈਸ਼ਨਲ ਨੇ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨਾਲ ਆਪਣਾ ਵਿਹਾਰਕ ਗਿਆਨ ਅਤੇ ਪੇਸ਼ੇਵਾਰ ਤਜਰਬਾ ਸਾਂਝਾ ਕੀਤਾ। ਉਨ੍ਹਾਂ ਨੇ ਗਲੋਬਲ ਫਾਈਨੈਂਸ ਖੇਤਰ ਵਿਚ ਉਪਲਬਧ ਵੱਖ-ਵੱਖ ਕਰੀਅਰ ਮੌਕਿਆਂ ਉਦਯੋਗ ਦੀਆਂ ਮੌਜੂਦਾ ਲੋੜਾਂ ਅਤੇ ਸਫਲ ਪੇਸ਼ੇਵਰ ਕਰੀਅਰ ਲਈ ਲੋੜੀਂਦੇ ਹੁਨਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਰੀਅਰ ਪਲਾਨਿੰਗ, ਪੇਸ਼ੇਵਾਰ ਵਿਕਾਸ, ਤਕਨੀਕੀ ਅਤੇ ਸੰਚਾਰ ਹੁਨਰਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ’ਤੇ ਇਕ ਮਜ਼ਬੂਤ ਪੇਸ਼ੇਵਾਰ ਪ੍ਰੋਫਾਈਲ ਤਿਆਰ ਕਰਨ ਲਈ ਮਹੱਤਵਪੂਰਨ ਮਾਰਗ ਦਰਸ਼ਨ ਦਿੱਤਾ। ਪਿਮਟ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਦਰ ਵਿਚ ਵਿਦਿਆਰਥੀਆਂ ਲਈ ਸਿਰਫ਼ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਉਦਯੋਗ ਦੀਆਂ ਲੋੜਾਂ, ਪੇਸ਼ੇਵਰ ਯੋਗਤਾਵਾਂ ਤੇ ਗਲੋਬਲ ਕਰੀਅਰ ਮੌਕਿਆਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਉਦਯੋਗ ਮਾਹਿਰਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਵਿਹਾਰਕ ਤੇ ਕਰੀਅਰ-ਕੇਂਦਰਿਤ ਗਿਆਨ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਵੈਬੀਨਰ ਦੇ ਅੰਤ ਵਿਚ ਵਿਦਿਆਰਥੀਆਂ ਅਤੇ ਰਿਸੋਰਸ ਪਰਸਨ ਦਰਮਿਆਨ ਇੰਟਰ ਐਕਟਿਵ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛੇ ਅਤੇ ਮਾਹਿਰ ਤੋਂ ਕੀਮਤੀ ਮਾਰਗ ਦਰਸ਼ਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਿਖੇ ‘ਦੀਕਸ਼ਾਰੰਭ’ ਪ੍ਰੋਗਰਾਮ ਨਾਲ ਨਵੇਂ ਵਿਦਿਆਰਥੀਆਂ ਦਾ ਸਵਾਗਤ ਅਗਲੀ ਖ਼ਬਰ ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਪਿੰਡ ਮਾਨਪੁਰ ਵਿਖੇ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ
Ad Position 24