25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਧਾਇਕ ਰਾਏ ਨੇ 2 ਸੜਕਾਂ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ <br/>

Ad Position 21
No active advertisement
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵੱਖ-ਵੱਖ ਥਾਵਾਂ ਦੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਾਉਂਦੇ ਹੋਏ | ਤਸਵੀਰਾਂ: ਕਰਨ <br/> 19-04-2026
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਫ਼ਤਹਿਗੜ੍ਹ ਸਾਹਿਬ ਦੀਆਂ ਦੋ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ, ਦੋਨੋਂ ਹੀ ਸੜਕਾਂ ਧਾਰਮਿਕ ਸਥਾਨਾਂ ਨੂੰ ਜੋੜਦੀਆਂ ਹਨ, ਜਿਸ ਸਦਕਾ ਇਲਾਕਾ ਨਿਵਾਸੀਆਂ ਦੇ ਵਿਚ ਖ਼ੁਸ਼ੀ ਦਾ ਮਾਹੌਲ ਹੈ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਸੜਕਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ | ਜਿਸ ਦੇ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੀਆਂ 90 ਫ਼ੀਸਦੀ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਦੇ ਨਵੀਨੀਕਰਨ ਦਾ ਕਾਰਜ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਪਿੰਡਾਂ ਨੂੰ ਜਾਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਲਗਪਗ ਨਵੀਆਂ ਬਣ ਜਾਣਗੀਆਂ | ਉਨ੍ਹਾਂ ਦੱਸਿਆ ਕਿ ਸੜਕਾਂ ਦਾ ਕਾਰਜ ਮੰਡੀਆਂ ਦੇ ਪੈਸੇ ਨਾਲ ਪੂਰਾ ਹੁੰਦਾ ਹੈ ਜਿਹੜਾ ਪੈਸਾ ਸੜਕਾਂ 'ਤੇ ਖ਼ਰਚ ਕੀਤਾ ਜਾਣਾ ਸੀ ਉਹ ਕੇਂਦਰ ਸਰਕਾਰ ਵਲੋਂ ਰੋਕ ਕੇ ਰੱਖਿਆ ਗਿਆ ਹੈ | ਜਿਸ ਕਾਰਨ ਸੂਬੇ ਦੇ ਲੋਕਾਂ ਨੂੰ ਲੰਬਾ ਸਮਾਂ ਟੁੱਟੀਆਂ ਸੜਕਾਂ ਦੀ ਪੇ੍ਰਸ਼ਾਨੀ ਝੱਲਣੀ ਪਈ, ਪ੍ਰੰਤੂ ਫਿਰ ਵੀ ਪੰਜਾਬ ਸਰਕਾਰ ਵਲੋਂ ਵੱਖਰਾ ਫ਼ੰਡ ਅਖ਼ਤਿਆਰ ਕਰਕੇ ਸੜਕਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ | ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਸਰਾਏ ਮੁੱਖ ਦਫ਼ਤਰ ਸੰਤ ਖ਼ਾਲਸਾ ਦਲ (ਨੇੜੇ ਰੇਲਵੇ ਸਟੇਸ਼ਨ ਸ੍ਰੀ ਫ਼ਤਹਿਗੜ੍ਹ ਸਾਹਿਬ), ਸੰਤ ਬਲਵੰਤ ਸਿੰਘ ਮਹਾਰਾਜ ਚੈਰੀਟੇਬਲ ਟਰੱਸਟ ਨੂੰ ਜਾਂਦੀ 300 ਮੀਟਰ ਲੰਬੀ ਸੜਕ 'ਤੇ ਕਰੀਬ 6 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਇਹ ਸੜਕ ਪਿਛਲੇ 29 ਸਾਲਾਂ ਤੋਂ ਨਹੀਂ ਬਣੀ | ਇਸੇ ਤਰ੍ਹਾਂ ਮਾਤਾ ਚਕਰੇਸ਼ਵਰੀ ਦੇਵੀ ਮੰਦਰ ਨੂੰ ਜਾਂਦੀ 400 ਮੀਟਰ ਲੰਮੀ ਸੜਕ ਤੇ ਕਰੀਬ 9 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਇਸ ਮੌਕੇ ਸੰਤ ਬਲਵੰਤ ਸਿੰਘ ਮਹਾਰਾਜ ਤੇ ਚੈਰੀਟੇਬਲ ਟਰੱਸਟ ਅਤੇ ਚਕਰੇਸ਼ਵਰੀ ਦੇਵੀ ਮੰਦਰ ਕਮੇਟੀ ਵਲੋਂ ਵਿਧਾਇਕ ਰਾਏ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਪਰਸਨ ਬੀਬਾ ਮਨਜੀਤ ਕੌਰ, ਬਾਬਾ ਅਤਰ ਸਿੰਘ, ਭਾਈ ਗੁਰਪ੍ਰੀਤ ਸਿੰਘ ਸੁਹਾਣਾ, ਭਾਈ ਬਲਵਿੰਦਰ ਸਿੰਘ ਮਲਕੋਮਾਜਰਾ, ਮਨਪ੍ਰੀਤ ਸਿੰਘ ਭੈਰੋਪੁਰ, ਭਾਈ ਲਖਵਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ ਸਰਹਿੰਦ, ਭਾਈ ਹਰਬੰਸ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਨਾਨਕ ਨਾਮ ਸਿੰਘ ਖੰਨਾ, ਭਾਈ ਹਰਿੰਦਰ ਸਿੰਘ ਮੋਨੂੰ, ਭਾਈ ਕੁਲਵਿੰਦਰ ਸਿੰਘ ਲਾਂਗਰੀ, ਭਾਈ ਪਵਿੱਤਰ ਸਿੰਘ, ਨਵੀਨ ਜੈਨ, ਗੁਰਮੀਤ ਸਿੰਘ, ਜਗਦੀਪ ਸਿੰਘ, ਗੌਰਵ ਅਰੋੜਾ, ਤੇਜਵੀਰ ਸਿੰਘ, ਅਮਰਿੰਦਰ ਸਿੰਘ, ਅਮਰਜੀਤ ਸਿੰਘ, ਗੁਰਮੁਖ ਸਿੰਘ, ਚਰਨਜੀਤ ਸਿੰਘ, ਜਗਦੇਵ, ਪਾਰਸ, ਨੀਲਬਰ, ਕਾਬਲ ਹਰਮੇਲ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਸਰਕਾਰੀ ਸੀ.ਸੈ. ਸਕੂਲ ਮਾਣੂੰਕੇ ਦੇ ਬੱਚਿਆਂ ਨੂੰ ਐੱਚ.ਪੀ.ਵੀ. ਦੇ ਟੀਕੇ ਸੰਬੰਧੀ ਸਿੱਖਿਆ ਦਿੱਤੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੱਸ ਹਾਦਸੇ ਦੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ <br/>
Ad Position 24