25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਿਹਤ ਵਿਭਾਗ ਨੇ ਸਰਕਾਰੀ ਸੀ.ਸੈ. ਸਕੂਲ ਮਾਣੂੰਕੇ ਦੇ ਬੱਚਿਆਂ ਨੂੰ ਐੱਚ.ਪੀ.ਵੀ. ਦੇ ਟੀਕੇ ਸੰਬੰਧੀ ਸਿੱਖਿਆ ਦਿੱਤੀ

Ad Position 21
No active advertisement
ਅਜੀਤ ਡੈਸਕ 19-04-2026
ਹਠੂਰ, 18 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਵਲੋਂ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਵਿਖੇ ਐੱਚ.ਪੀ.ਵੀ. (ਹਿਊਮਨ ਪੋਪੀਲੋਮਾ ਵਾਇਰਸ) ਦੇ ਟੀਕੇ ਦੀ ਇਕ ਖੁਰਾਕ ਲਵਾਉਣ ਲਈ ਕੁੜੀਆਂ ਨੂੰ ਸਿਹਤ ਸਿੱਖਿਆ ਦਿੱਤੀ | ਕੈਂਪ 'ਚ ਜਸਵਿੰਦਰ ਕੌਰ ਐੱਲ.ਐੱਚ.ਵੀ. ਨੇ ਦੱਸਿਆ ਕਿ 14 ਤੋਂ 15 ਸਾਲ ਦੇ ਵਿਚਕਾਰ ਲਾਇਆ ਜਾਂਦਾ ਇਹ ਟੀਕਾ ਗਰਭ ਅਵਸਥਾ ਸਮੇਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਓ ਲਈ ਹੈ | ਰਾਜ ਦੇ ਸਾਰੇ ਸਬ ਸੈਂਟਰਾਂ 'ਚ ਬਿਲਕੁੱਲ ਮੁਫ਼ਤ ਲਾਇਆ ਜਾਂਦਾ ਹੈ, ਜਦਕਿ ਪ੍ਰਾਈਵੇਟ ਹਸਪਤਾਲਾਂ 'ਚ ਇਹ ਡੋਜ਼ 3500 ਤੋਂ 4000 ਰੁਪਏ 'ਚ ਲਾਈ ਜਾਂਦੀ ਹੈ | ਉਨ੍ਹਾਂ ਨੇ ਸਮੂਹ ਟੀਚਰਾਂ ਨੂੰ ਅਪੀਲ ਕੀਤੀ ਕਿ ਉਹ ਬੱਚੀਆਂ ਦੇ ਮਾਪਿਆਂ ਨੂੰ ਇਸ ਸਬੰਧੀ ਸਮਝਾ ਕੇ ਨੇੜੇ ਦੇ ਸਿਹਤ ਕੇਂਦਰ 'ਚ ਟੀਕੇ ਜ਼ਰੂਰ ਲਵਾਉਣ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ | ਇਸ ਮੌਕੇ ਸਤਵਿੰਦਰ ਕੌਰ ਐੱਲ.ਐੱਚ.ਵੀ., ਜਸਵਿੰਦਰ ਕੌਰ, ਕਿਰਨਦੀਪ ਕੌਰ, ਸਵਰਨ ਕੌਰ (ਤਿੰਨੋਂ ਏ.ਐੱਨ.ਐੱਮ), ਸਵਰਨ ਸਿੰਘ ਡੱਲਾ, ਪ੍ਰਕਾਸ਼ ਸਿੰਘ ਬੀਹਲਾ (ਦੋਨੋਂ ਹੈਲਥ ਇੰਸਪੈਕਟਰ), ਰਾਕੇਸ਼ ਕੁਮਾਰ, ਹਰਬੰਸ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ, ਜਸਪ੍ਰੀਤ ਕੌਰ ਸੀ.ਐੱਚ.ਓ., ਕੁਲਜੀਤ ਸਿੰਘ ਬਲਾਕ ਐਜੂਕੇਟਰ ਅਤੇ ਸਕੂਲ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਹਾਈ ਸਕੂਲ ਐਤੀਆਣਾ ਦੀ ਆਧੁਨਿਕ ਸਾਇੰਸ ਲੈਬ ਦਾ ਉਦਘ... ਅਗਲੀ ਖ਼ਬਰ ਵਿਧਾਇਕ ਰਾਏ ਨੇ 2 ਸੜਕਾਂ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ <br/>
Ad Position 24