20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪਿੰਡ ਦਿਉਗੜ੍ਹ ਦੇ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਪਿੰਡ ਖਾਨੇਵਾਲ ਦੇ ਸਕੇ ਭਰਾਵਾਂ ਸਮੇਤ 5 ਦੇ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 21-04-2026
ਪਾਤੜਾਂ, 20 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨ ਪਿੰਡ ਦਿਉਗੜ੍ਹ ਦੇ ਇਕ ਵਿਅਕਤੀ ਦੀ ਹੋਈ ਮੌਤ ਮਗਰੋਂ ਭਾਜਪਾ ਆਗੂ ਤੇ ਇਸ ਨੂੰ ਕਤਲ ਕਰਨ ਦੇ ਦੋਸ਼ ਪਰਿਵਾਰਕ ਮੈਂਬਰਾਂ ਵਲੋਂ ਲਾਏ ਗਏ ਸਨ ਅਤੇ ਦੇਰ ਰਾਤ ਸੜਕ 'ਤੇ ਧਰਨਾ ਦੇ ਕੇ ਕਾਰਵਾਈ ਬੰਦ ਕਰਕੇ ਰੋਸ ਪ੍ਰਗਟ ਕਰਦਿਆਂ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਜਿਸ ਮਗਰੋਂ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਪਾਤੜਾਂ ਪੁਲਿਸ ਨੇ ਭਾਜਪਾ ਆਗੂ ਉਸ ਦੇ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਅਤੇ ਇਕ ਅਣਪਛਾਤੇ ਵਿਅਕਤੀ ਸਮੇਤ 5 ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਬੀਜਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਘੁਮਾਣਾ ਪੱਤੀ ਕਲਵਾਣੂੰ ਨੇ ਕਿਹਾ ਹੈ ਕਿ ਮੇਰਾ ਭਰਾ ਭਗਵੰਤ ਸਿੰਘ ਉਮਰ 50 ਸਾਲ ਜੋ ਕਿ ਪਿੰਡ ਦਿਉਗੜ੍ਹ ਵਿਖੇ ਰਹਿੰਦਾ ਹੈ ਅਤੇ ਜਿਸ ਦੀ ਪਿੰਡ ਖਾਨੇਵਾਲ ਵਿਖੇ ਜ਼ਮੀਨ ਹੈ ਅਤੇ ਉਹ 12 ਅਪ੍ਰੈਲ ਨੂੰ ਕਣਕ ਦੀ ਫ਼ਸਲ ਵੱਢਣ ਤੋਂ ਬਾਅਦ ਅਗਲੇ ਦਿਨ ਪਿੰਡ ਦਿਉਗੜ੍ਹ ਵਾਲੀ ਕਣਕ ਦੀ ਫ਼ਸਲ ਵੱਢਣ ਲਈ ਪਿੰਡ ਦਿਉਗੜ੍ਹ ਤੋਂ ਹਰਿਆਊ ਖ਼ੁਰਦ ਨੂੰ ਕੰਬਾਈਨ ਦਾ ਪਤਾ ਕਰਨ ਜਾ ਰਿਹਾ ਸੀ ਤਾਂ ਰਾਤ ਕਰੀਬ 8.30 ਵਜੇ ਇਕ ਅਣਪਛਾਤਾ ਵਿਅਕਤੀ ਮੋਬਾਈਲ ਫ਼ੋਨ 'ਤੇ ਗੱਲਾਂ ਕਰ ਰਿਹਾ ਸੀ ਕਿ ਬਲਜੀਤ ਸਿੰਘ ਮੈਂ ਤੇਰੇ ਕਹਿਣ 'ਤੇ ਭਗਵੰਤ ਸਿੰਘ ਦੇ ਸਿਰ ਵਿਚ ਅਤੇ ਹੋਰ ਅੰਗਾਂ 'ਤੇ ਸੱਟਾਂ ਮਾਰ ਦਿੱਤੀਆਂ ਹਨ | ਇਸ ਸੰਬੰਧੀ ਤੂੰ ਆਪਣੇ ਭਰਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਦੱਸ ਦੇਣਾ ਜਦੋਂ ਮੈਂ ਅੱਗੇ ਜਾ ਕੇ ਦੇਖਿਆ ਤਾਂ ਮੇਰੇ ਭਰਾ ਭਗਵੰਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਹੋਣ ਕਾਰਨ ਉਹ ਡਿੱਗਿਆ ਪਿਆ ਸੀ ਅਤੇ ਮੈਂ ਆਪਣੇ ਭਰਾ ਨੂੰ ਸਿਵਲ ਹਸਪਤਾਲ ਪਾਤੜਾਂ ਦਾਖਲ ਕਰਵਾ ਦਿੱਤਾ ਜੋ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਫਿਰ ਮੈਂ ਆਪਣੇ ਭਰਾ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਜਿੱਥੇ ਉਸ ਦੇ ਸਿਰ ਦਾ ਓਪਰੇਸ਼ਨ ਕਰਵਾ ਕੇ 16 ਅਪ੍ਰੈਲ ਨੂੰ ਆਪਣੇ ਭਰਾ ਨੂੰ ਦੁਰਗਾ ਹਸਪਤਾਲ ਪਾਤੜਾਂ ਲੈ ਆਇਆ ਸੀ | ਜਿੱਥੇ 19 ਅਪ੍ਰੈਲ ਨੂੰ ਭਗਵੰਤ ਸਿੰਘ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਇਸ ਨੂੰ ਸਰਕਾਰੀ ਹਸਪਤਾਲ ਪਾਤੜਾਂ ਲੈ ਕੇ ਗਿਆ ਜਿੱਥੇ ਡਾਕਟਰਾਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਵਜ੍ਹਾ ਰੰਜਸ਼ ਇਹ ਹੈ ਕਿ ਮੁੱਦਈ ਦੇ ਭਰਾ ਭਗਵੰਤ ਸਿੰਘ ਦਾ ਦੋਸ਼ੀ ਬਲਜੀਤ ਸਿੰਘ ਨਾਲ ਜ਼ਮੀਨ ਸੰਬੰਧੀ ਅਦਾਲਤ 'ਚ ਕੇਸ ਚੱਲਦਾ ਸੀ | ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਬਲਜੀਤ ਸਿੰਘ, ਕਰਮਜੀਤ ਸਿੰਘ ਵਾਸੀਆਨ ਪਿੰਡ ਖਾਨੇਵਾਲ ਅਤੇ ਇਨ੍ਹਾਂ ਦੇ 2 ਹੋਰ ਪਰਿਵਾਰਕ ਮੈਂਬਰਾਂ ਅਤੇ ਇਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਕਰਕੇ ਸਪੁਰਦ ਕੀਤੀ ਗਈ | ਮਿ੍ਤਕ ਭਗਵੰਤ ਸਿੰਘ ਦੀ ਲਾਸ਼ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਨੇ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਨਵਾਂ ਕਾਨੂੰਨ ਬਣਨ ਨਾਲ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਏਗੀ -ਨਰਿੰਦਰ ਘੁੰਮਣ
Ad Position 24