30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ 'ਵਰਸਿਟੀ ਵਿਖੇ ਰੁਜ਼ਗਾਰ ਮੇਲਾ-2026 ਕਰਵਾਇਆ

Ad Position 21
No active advertisement
ਅਜੀਤ ਡੈਸਕ 23-04-2026
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਲੋਂ ਸੱਤਵਾਂ ਸਾਲਾਨਾ ਰੁਜ਼ਗਾਰ ਮੇਲਾ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਰਾਹੀਂ ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਗਿਆ | ਇਸ ਸਮਾਗਮ ਨੂੰ ਖੇਤਰ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ | ਇਸ ਰੁਜ਼ਗਾਰ ਮੇਲੇ ਵਿਚ ਆਈ. ਟੀ., ਸਿੱਖਿਆ, ਬੈਂਕਿੰਗ, ਰਿਟੇਲ, ਮੈਨੂਫੈਕਚਰਿੰਗ, ਇੰਸ਼ੋਰੈਂਸ ਅਤੇ ਸਰਵਿਸ ਸੈਕਟਰ ਨਾਲ ਸੰਬੰਧਿਤ ਕੁੱਲ 13 ਪ੍ਰਸਿੱਧ ਕੰਪਨੀਆਂ ਨੇ ਭਾਗ ਲਿਆ | ਰੁਜ਼ਗਾਰ ਮੇਲੇ ਨੇ ਵਿਦਿਆਰਥੀਆਂ ਲਈ ਇਕ ਗਤੀਸ਼ੀਲ ਮੰਚ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਭਰਤੀ ਕਾਰਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਰੁਜ਼ਗਾਰ ਦੀਆਂ ਭਵਿੱਖੀ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਵੱਖ-ਵੱਖ ਅਹੁਦਿਆਂ ਲਈ ਇੰਟਰਵਿਊ ਵਿਚ ਭਾਗ ਲਿਆ | ਕੰਪਨੀਆਂ ਵਲੋਂ ਸਾਫ਼ਟਵੇਅਰ ਡਿਵੈਲਪਮੈਂਟ, ਡਿਜੀਟਲ ਮਾਰਕੀਟਿੰਗ, ਕਸਟਮਰ ਸੱਕਸੈੱਸ, ਸੇਲਜ਼, ਮੈਨੇਜਮੈਂਟ, ਟੀਚਿੰਗ, ਇੰਜੀਨੀਅਰਿੰਗ, ਓਪਰੇਸ਼ਨਜ਼ ਅਤੇ ਰਿਟੇਲ ਮੈਨੇਜਮੈਂਟ ਵਰਗੇ ਖੇਤਰਾਂ ਵਿਚ ਮੌਕੇ ਪ੍ਰਦਾਨ ਕੀਤੇ ਗਏ | ਸਮਾਗਮ ਦਾ ਉਦਘਾਟਨ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕੀਤਾ | ਇਸ ਮੌਕੇ ਡਾ. ਤੇਜਬੀਰ ਸਿੰਘ ਰਜਿਸਟਰਾਰ, ਡਾ. ਨਵਦੀਪ ਕੌਰ ਡੀਨ ਰਿਸਰਚ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਅੰਕਦੀਪ ਕੌਰ ਅਟਵਾਲ ਡਾਇਰੈਕਟਰ ਆਈ.ਕਿਉ.ਏ.ਸੀ, ਡਾ. ਸਰਪ੍ਰੀਤ ਸਿੰਘ ਡੀਨ ਅਲੂਮਨੀ ਅਤੇ ਡਾ. ਕਮਲਜੀਤ ਕੌਰ ਇੰਚਾਰਜ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵਿਸ਼ੇਸ਼ ਤੌਰ 'ਤੇ ਹਾਜਰ ਸਨ | ਇਸ ਮੌਕੇ ਡਾ. ਪਰਿਤ ਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿੱਖਿਆ ਅਤੇ ਰੋਜ਼ਗਾਰ ਵਿਚਕਾਰ ਇਕ ਪੁਲ ਵਜੋਂ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਤਕਨੀਕੀ ਯੁੱਗ ਵਿਚ ਯੂਨੀਵਰਸਿਟੀਆਂ ਨੂੰ ਸਿਰਫ਼ ਅਕਾਦਮਿਕ ਉਤਮਤਾ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਵਿਦਿਆਰਥੀਆਂ ਨੂੰ ਉਦਯੋਗ-ਸੰਬੰਧੀ ਹੁਨਰਾਂ, ਆਤਮਵਿਸ਼ਵਾਸ, ਨੈਤਿਕ ਮੁੱਲਾਂ ਅਤੇ ਬਦਲਦੇ ਪੇਸ਼ਾਵਰ ਮਾਹੌਲ ਅਨੁਸਾਰ ਢਾਲਣ ਦੀ ਯੋਗਤਾ ਨਾਲ ਵੀ ਤਿਆਰ ਕਰਨਾ ਚਾਹੀਦਾ ਹੈ |
ਡਾ. ਕਮਲਜੀਤ ਕੌਰ ਇੰਚਾਰਜ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਨੇ ਕਿਹਾ ਕਿ ਰੁਜ਼ਗਾਰ ਮੇਲਾ ਕੇਵਲ ਭਰਤੀ ਸਮਾਗਮ ਨਹੀਂ, ਸਗੋਂ ਅਕਾਦਮਿਕ ਸਿੱਖਿਆ ਅਤੇ ਪੇਸ਼ਾਵਰ ਸਫਲਤਾ ਵਿਚਕਾਰ ਇਕ ਮਜ਼ਬੂਤ ਕੜੀ ਹੈ | ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਸਾਲ ਭਰ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਦੇ ਪ੍ਰੋਗਰਾਮਾਂ, ਮੌਖਿਕ ਇੰਟਰਵਿਊ, ਐਪਟੀਟਿਊਡ ਟ੍ਰੇਨਿੰਗ, ਰਿਜ਼ਿਊਮ ਬਿਲਡਿੰਗ ਸੈਸ਼ਨਾਂ ਤੇ ਸ਼ਖ਼ਸੀਅਤ ਵਿਕਾਸ ਗਤੀਵਿਧੀਆਂ ਰਾਹੀਂ ਤਿਆਰ ਕਰਦਾ ਹੈ | ਭਾਗ ਲੈਣ ਵਾਲੇ ਭਰਤੀ ਕਾਰਾਂ ਨੇ ਵਿਦਿਆਰਥੀਆਂ ਦੀ ਯੋਗਤਾ, ਉਤਸ਼ਾਹ ਅਤੇ ਤਿਆਰੀ ਦੀ ਪ੍ਰਸੰਸਾ ਕੀਤੀ | ਕਈ ਵਿਦਿਆਰਥੀਆਂ ਨੂੰ ਇੰਟਰਵਿਊ ਮੌਕੇ, ਸਕਾਰਾਤਮਿਕ ਪ੍ਰਤੀਕਿਰਿਆ ਦੇ ਨਾਲ-ਨਾਲ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਹੋਏ | ਰੁਜ਼ਗਾਰ ਮੇਲੇ ਦਾ ਸਫਲ ਆਯੋਜਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਸਹੀ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਸਫਲ ਭਵਿੱਖ ਵੱਲ ਯਾਤਰਾ ਨੂੰ ਮਜ਼ਬੂਤ ਕਰਨ ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਬਦਲਾਅ ਵਾਲੀ ਮਾਨ ਸਰਕਾਰ 'ਚ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਆ ਰਿਹਾ-ਭੈਣੀ ਅਗਲੀ ਖ਼ਬਰ ਡਾ. ਦੀਪਿਕਾ ਨੇ ਦੂਜੀ ਵਾਰ ਜਿੱਤਿਆ 'ਬੈਸਟ ਬੈਂਕਵੇਟ' ਐਵਾਰਡ
Ad Position 24