30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬਦਲਾਅ ਵਾਲੀ ਮਾਨ ਸਰਕਾਰ 'ਚ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਆ ਰਿਹਾ-ਭੈਣੀ

Ad Position 21
No active advertisement
ਅਜੀਤ ਡੈਸਕ 23-04-2026
ਸਿੱਧਵਾਂ ਬੇਟ, 22 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਖਾਦੀ ਬੋਰਡ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਮੇਜਰ ਸਿੰਘ ਭੈਣੀ ਨੇ ਬਦਲਾਅ ਵਾਲੀ ਮਾਨ ਸਰਕਾਰ 'ਤੇ ਤੰਜ ਕੱਸਦੇ ਹੋਏ ਆਖਿਆ ਕਿ ਮੁੱਖ ਮੰਤਰੀ 'ਆਪ' ਵਿਦੇਸ਼ਾਂ ਦੀ ਸੈਰ ਕਰ ਰਹੇ ਹਨ, ਪਰ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਆ ਰਿਹਾ ਹੈ | ਹੁਣ ਇਉਂ ਲੱਗ ਰਿਹਾ ਹੈ ਕਿ ਮਾਨ ਸਰਕਾਰ ਦੇ ਜਾਣ ਤੱਕ ਸੂਬੇ ਦੇ ਹਰ ਵਿਅਕਤੀ 'ਤੇ 2 ਲੱਖ ਦਾ ਕਰਜ਼ਾ ਚੜ੍ਹ ਜਾਵੇਗਾ | ਉਨ੍ਹਾਂ ਆਖਿਆ ਕਿ ਕਰਜਾ ਲੈ ਕੇ ਲੋਕਾਂ ਨੂੰ ਸਹੂਲਤ ਦੇਣਾ ਕੋਈ ਸਿਆਣਪ ਨਹੀਂ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਰੁਜ਼ਗਾਰ ਦੇਵੇ | ਹਰ ਮਹਿਕਮੇ ਵਿਚ ਜਿਹੜੀਆਂ ਅਸਾਮੀਆਂ ਖ਼ਾਲੀ ਪਈਆਂ ਹਨ | ਉਨ੍ਹਾਂ ਦੀ ਭਰਪਾਈ ਕੀਤੀ ਜਾਵੇ ਤਾਂ ਜੋ ਲੋਕ ਵੀ ਸਰਕਾਰੀ ਦਫ਼ਤਰਾਂ ਤੋਂ ਨਿਰਵਿਘਨ ਆਪਣੇ ਕੰਮ ਕਰਵਾ ਸਕਣ | ਉਨ੍ਹਾਂ ਸੂਬੇ ਦੀ ਵਿਗੜ ਰਹੀ ਹਾਲਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਪਾਸੇ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ | ਸ. ਭੈਣੀ ਨੇ ਮਾਨ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਆਖਿਆ ਕਿ ਕੋਈ ਵੀ ਦਿਨ ਐਸਾ ਨਹੀਂ ਲੰਘਦਾ, ਜਿਸ ਦਿਨ ਸੂਬੇ ਵਿਚ ਕੋਈ ਕਤਲ ਦੀ ਵਾਰਦਾਤ ਨਾ ਹੋਈ ਹੋਵੇ | ਮਾੜੇ ਅਨਸਰ ਲਗਾਤਾਰ ਹਰ ਵਰਗ ਨੂੰ ਨਿਸ਼ਾਨਾ ਬਣਾ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਇਕ ਤਰ੍ਹਾਂ ਨਾਲ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਉਨ੍ਹਾਂ ਆਖਿਆ ਕਿ ਮਾਨ ਸਰਕਾਰ ਨੇ ਸੂਬੇ ਦੀ ਖੁਸ਼ਹਾਲੀ ਲਈ ਬਦਲਾਅ ਤਾਂ ਕੀ ਕਰਨਾ ਸੀ, ਸਗੋਂ ਮਾੜੇ ਅਨਸਰ ਬਦਲਾਖੋਰੀ ਦੀ ਭਾਵਨਾਂ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ, ਜੋ ਕਿਤੇ ਹੋਰ ਸੂਬਿਆਂ ਵਿਚ ਸੁਣਾਈ ਦਿੰਦੀਆਂ ਸਨ | ਉਨ੍ਹਾਂ ਮੰਗ ਕੀਤੀ ਕਿ ਸਮਾਜ ਵਿਰੋਧੀ ਤੱਤਾਂ ਨਾਲ ਸਖ਼ਤੀ ਵਰਤ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਢਾਈ ਮਹੀਨੇ ਤੋਂ ਪਿੰਡ ਡੱਲਾ ਦੀ ਫਿਰਨੀ ਦੀ ਸੜਕ ਨੂੰ ਪੁੱਟ ਕੇ ਇੰਟਰਲਾਕ ਤੇ ਪਾਏ ਜਾ ਰਹੇ ਸੀਵਰੇਜ ਕਾਰਨ ਲੋਕ ਪ੍ਰੇਸ਼ਾਨ... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ 'ਵਰਸਿਟੀ ਵਿਖੇ ਰੁਜ਼ਗਾਰ ਮੇਲਾ-2026 ਕਰਵਾਇਆ
Ad Position 24