24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕਾਂਗਰਸੀ ਵਫ਼ਦ ਨੇ ਕੌਂਸਲ ਚੋਣਾਂ ਸੂਚੀ ਸੁਧਾਰ ਲਈ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 24-04-2026
ਬਸੀ ਪਠਾਣਾਂ, 23 ਅਪ੍ਰੈਲ (ਐਚ.ਐਸ. ਗੌਤਮ)-ਆਗਾਮੀ ਨਗਰ ਕੌਂਸਲ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੇ ਵਫ਼ਦ ਵਲੋਂ ਸੀਨੀਅਰ ਆਗੂ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨਲ ਮੈਜਿਸਟਰੇਟ ਹਰਵੀਰ ਕੌਰ ਨੂੰ ਇਕ ਮੈਮੋਰੰਡਮ ਸੌਂਪਿਆ ਗਿਆ | ਇਸ ਮੌਕੇ ਡਾ. ਮਨੋਹਰ ਸਿੰਘ ਨੇ ਕਿਹਾ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਕੀਤੀ ਵਾਰਡਬੰਦੀ ਤੋਂ ਬਾਅਦ ਸਾਰੇ ਬਸੀ ਸ਼ਹਿਰ 'ਚ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਨਵੀਂ ਵਾਰਡਬੰਦੀ ਅਨੁਸਾਰ ਵੋਟਰ ਸੂਚੀਆਂ ਘੋਖਣ ਤੋਂ ਵੱਡੇ ਪੱਧਰ ਤੇ ਵੋਟਾਂ ਦਾ ਹੇਰ ਫੇਰ ਕੀਤਾ ਸਾਹਮਣੇ ਆਇਆ ਹੈ | ਬਹੁਤੇ ਵਾਰਡਾਂ 'ਚ ਕਈ-ਕਈ ਪਰਿਵਾਰਾਂ ਦੀਆਂ ਵੋਟਾਂ ਇੱਧਰ-ਉੱਧਰ ਅਲੱਗ ਵਾਰਡਾਂ 'ਚ ਪਾ ਦਿੱਤੀਆਂ ਗਈਆਂ ਹਨ | ਇਹ ਵਿਸਥਾਰਪੂਰਵਕ ਢੰਗ ਐੱਸ.ਡੀ.ਐਮ ਧਿਆਨ ਵਿਚ ਲਿਆਂਦਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਵੋਟਰ ਸੂਚੀਆਂ ਨੂੰ ਤੁਰੰਤ ਦਰੁਸਤ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ | ਇਸ ਮੌਕੇ 'ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਓਮ ਪ੍ਰਕਾਸ਼ ਤਾਂਗੜੀ, ਰਮੇਸ਼ ਕੁਮਾਰ ਗੁਪਤਾ, ਕਰਮਜੀਤ ਸਿੰਘ, ਸ਼ਾਮ ਲਾਲ, ਕਿਸ਼ੋਰੀ ਲਾਲ, ਰਾਜ ਕੁਮਾਰ ਵਧਵਾ, ਪਰਮਜੀਤ ਸਿੰਘ, ਰਣਧੀਰ ਸਿੰਘ ਧੀਰਾ, ਹਰਦੀਪ ਸਿੰਘ ਬਾਜਵਾ, ਕਮਲ ਕੁਮਾਰ, ਰਾਧੇ ਸਿਆਮ, ਬਬਲੀ, ਜਸਪਾਲ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਦੇ ਦਰਜਨ ਪਰਿਵਾਰ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਸੈਂਕੜੇ ਸੇਜ਼ਲ ਅੱਖਾਂ ਨਾਲ ਨੰਬਰਦਾਰ ਪ੍ਰੀਤਮ ਸਿੰਘ ਥਾਬਲ ਨੂੰ ਦਿੱਤੀ ਅੰਤਿਮ ਵਿਦਾਈ
Ad Position 24