ਅਮਲੋਹ, 23 ਅਪ੍ਰੈਲ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਵਾਰਡ ਨੰ. 5 ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਮੁਸਲਿਮ ਭਾਈਚਾਰੇ ਦੇ ਦਰਜਨ ਦੇ ਕਰੀਬ ਪਰਿਵਾਰਾਂ ਅਤੇ ਹੋਰਨਾਂ ਕਈ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਇਸ ਮੌਕੇ ਵਾਰਡ ਨੰ. 5 ਦੀ ਕੌਂਸਲਰ ਗੁਰਮੀਤ ਕੌਰ ਅਤੇ ਆਗੂ ਰੂਪ ਸਿੰਘ ਦੇ ਯਤਨਾਂ ਦੀ ਵੀ ਖ਼ਾਸ ਭੂਮਿਕਾ ਰਹੀ, ਜਿਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਨਾਲ ਜੋੜਨ ਲਈ ਮਿਹਨਤ ਕੀਤੀ | ਇਸ ਦੌਰਾਨ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਪਰਿਵਾਰਾਂ ਦਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਹੋਰ ਮਜ਼ਬੂਤੀ ਵੱਲ ਵਧੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕ ਕਾਂਗਰਸ ਪਾਰਟੀ ਨਾਲ ਜੁੜਨ ਲਈ ਉਤਾਵਲੇ ਹਨ | ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਜ਼ਿਲ੍ਹਾ ਮੀਤ ਪ੍ਰਧਾਨ ਹੈਪੀ ਪਜਨੀ, ਗੁਰਪ੍ਰੀਤ ਸਿੰਘ ਗਰੇਵਾਲ ਜ਼ਿਲ੍ਹਾ ਮੁੱਖ ਬੁਲਾਰਾ, ਬਲਵਿੰਦਰ ਸਿੰਘ ਘੁੱਕਰੀ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਸ਼ਾਦੀ ਖਾਂ, ਪੰਮੀ ਜਿੰਦਲ, ਰਾਕੇਸ਼ ਕੁਮਾਰ ਗੋਗੀ, ਸ਼ਸ਼ੀ ਸ਼ਰਮਾ, ਹੈਪੀ ਸੂਦ, ਸ਼ਿਵ ਕੁਮਾਰ ਗਰਗ, ਦੀਪਕ ਨੰਦਾ, ਡਾ. ਗੋਰੀਆ, ਦਵਿੰਦਰ ਖਾਂ, ਭੂਸਣ ਸ਼ਰਮਾ, ਹਰਮਨਦੀਪ ਸਿੰਘ, ਹੈਪੀ ਮੁਨੀਮ, ਦਿਲਸਾਦ, ਹੈਪੀ ਵੈਦ, ਬੱਬੀ, ਲਵਪ੍ਰੀਤ ਕਾਹਨਪੁਰਾ, ਦਲਜੋਤ ਅÏਜਲਾ, ਪੀ.ਏ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ |