ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ, ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਫੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਮੀਟਿੰਗ ਅਹੁਦੇਦਾਰਾਂ ਦੇ ਚੋਣ ਸੰਬੰਧੀ ਕੀਤੀ ਗਈ | ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਬਰਿੰਦਰਜੀਤ ਸਿੰਘ ਨੇ ਸਰਬ ਸੰਮਤੀ ਨਾਲ ਹਰਜਾਪ ਸਿੰਘ ਦਾ ਨਾਮ ਪੇਸ਼ ਕੀਤਾ ਜਿਸ 'ਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ, ਜਿਸ ਤੋਂ ਬਾਅਦ ਹਰਜਾਪ ਸਿੰਘ ਨੂੰ ਨਵਾਂ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਹਰਜਾਪ ਸਿੰਘ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਫ਼ੋਟੋਗ੍ਰਾਫ਼ਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਉਹ ਸਦਾ ਯਤਨਸ਼ੀਲ ਰਹਿਣਗੇ | ਇਸ ਮੌਕੇ ਪ੍ਰੋਜੈਕਟ ਅਫ਼ਸਰ ਬਲਜੀਤ ਸਿੰਘ, ਸਹਾਇਕ ਮੈਂਬਰ ਹਰਪਿੰਦਰ ਸਿੰਘ, ਬਰਜਿੰਦਰਜੀਤ ਸਿੰਘ ,ਅਜੇਪਾਲ ਸਿੰਘ, ਲਾਲ ਸਿੰਘ, ਸੰਜੀਵ ਅਰੋੜਾ, ਵਿਪਨ ਸ਼ਰਮਾ, ਕਰਮਵੀਰ ਸਿੰਘ, ਨਰੇਸ਼ ਕੁਮਾਰ ਸਾਬਾ, ਅਨਿਲ ਕੁਮਾਰ, ਗੁਰਚਰਨ ਸਿੰਘ, ਅਮਿੱਤ ਕੁਮਾਰ, ਸੁਰੇਸ਼ ਕੁਮਾਰ, ਸੁਰਿੰਦਰ ਕੁਮਾਰ, ਸੰਜੀਵ ਕੁਮਾਰ, ਅਸ਼ਵਨੀ ਪਰਾਸ਼ਰ, ਸਤਵਿੰਦਰ ਸਿੰਘ ,ਰਕੇਸ਼ ਗੁਪਤਾ, ਕਮਲ ਵਰਮਾ, ਸੂਰਜ ਕੁਮਾਰ, ਮਨਜੀਤ ਸਿੰਘ, ਅਸ਼ੋਕ ਸ਼ਰਮਾ, ਹਰਜੀਤ ਸਿੰਘ ਸੋਨੀ, ਹਰਜਿੰਦਰ ਕੁਮਾਰ, ਲਵਜੋਤ ਸਿੰਘ, ਜਸਵਿੰਦਰ ਕੁਮਾਰ, ਅਰਸ਼ ਕੁਮਾਰ, ਹਰਜਿੰਦਰ ਸ਼ਰਮਾ, ਗੁਰਮੇਲ ਸਿੰਘ, ਕੁਲਦੀਪ ਸਿੰਘ, ਸਮਰਜੀਤ ਸਿੰਘ, ਸ਼ਰਨਜੀਤ ਸਿੰਘ, ਵਿਜੇ ਮਹਿਮੀ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਰਣਦੀਪ ਸਿੰਘ, ਕੁਲਵਿੰਦਰ ਸਿੰਘ, ਕੁਮਾਰ ਸਾਹਿਬ, ਹਰੀਸ਼ ਕੁਮਾਰ, ਬਲਵਿੰਦਰ ਸਿੰਘ, ਜਰਨੈਲ ਸਿੰਘ, ਰਵੀ ਕੁਮਾਰ, ਯੁਵਰਾਜ ਸਿੰਘ ਪਰਵੇਜ਼,ਜਗਤਾਰ ਸਿੰਘ ਤੇ ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ |