ਖਮਾਣੋਂ, 24 ਅਪ੍ਰੈਲ (ਜੋਗਿੰਦਰ ਪਾਲ)-ਡਾ. ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸ਼ਕੁੰਤਲਾ ਦੇਵੀ (83 ਸਾਲ) ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਦੇਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨ ਘਾਟ ਪਿੰਡ ਮਨੈਲਾ ਵਿਖੇ ਕੀਤਾ ਗਿਆ | ਇਸ ਮੌਕੇ ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ, ਸਰਬਜੀਤ ਸਿੰਘ ਲਾਡੀ ਜ਼ਿਲ੍ਹਾ ਯੂਥ ਪ੍ਰਧਾਨ, ਅਮਨਪਾਲ ਸਿੰਘ ਨਾਨਹੇੜੀ, ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਖਮਾਣੋਂ, ਪ੍ਰਦੀਪ ਸਿੰਘ ਕਲੌੜ, ਬਲਵੀਰ ਸਿੰਘ ਮੈੜਾਂ, ਗੁਰਮੀਤ ਸਿੰਘ ਨਾਨੋਵਾਲ, ਨਿਰਮਲ ਸਿੰਘ ਵਾਲੀਆ, ਸੁਦਾਗਰ ਸਿੰਘ ਭੁੱਟਾ, ਹਰਬੰਸ ਸਿੰਘ ਧਾਰਨੀ, ਡਾ. ਨਰੇਸ਼ ਚੌਹਾਨ ਸਾਬਕਾ ਐਸ.ਐਮ.ਓ, ਦੀਪਕ ਵਰਮਾ, ਸੰਜੀਵ ਕਾਲੜਾ, ਸੱਤੀ ਖੁਰਾਨਾ, ਲਾਲੀ ਵਰਮਾ, ਭਗਤ ਜਸਵੀਰ ਸਿੰਘ ਰਾਣਾ, ਡਾ. ਸੁਨੀਲ ਗੁਪਤਾ, ਅਮਰਜੀਤ ਸਿੰਘ ਗਰਚਾ, ਦਿਨੇਸ਼ ਗੁਪਤਾ, ਕੌਂਸਲਰ ਗੁਰਿੰਦਰ ਸੋਨੀ, ਸੁਖਵਿੰਦਰ ਸਿੰਘ ਕਾਕਾ, ਅਵਤਾਰ ਸਿੰਘ ਪਨੈਚਾਂ, ਮੇਜਰ ਸਿੰਘ ਪਨੈਚਾਂ, ਹਰਭਿੰਦਰ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਮਾਣੋਂ, ਰਾਜੀਵ ਅਹੂਜਾ, ਮਨਪ੍ਰੀਤ ਸਿੰਘ ਮੰਪੀ, ਰਾਮ ਸਿੰਘ ਨੀਟੂ, ਰਾਜੂ ਲਖਨਪੁਰ, ਸਤਨਾਮ ਸਿੰਘ ਕਾਲੇ ਮਾਜਰਾ, ਭਿੰਦਾ ਸਿੰਘ ਚੁੰਨੀ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ | ਇਸ ਦੁੱਖ ਦੀ ਘੜੀ ਵਿਚ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾ ਸ਼੍ਰੋਮਣੀ ਅਕਾਲੀ ਦਲ ਤੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੀ ਡਾਕਟਰ ਜਗਦੀਪ ਸਿੰਘ ਰਾਣਾ ਨਾਲ ਦੁੱਖ ਪ੍ਰਗਟ ਕੀਤਾ |