ਕਲਸ਼ ਯਾਤਰਾ ਦਾ ਵੱਖ-ਵੱਖ ਪਿੰਡਾਂ ’ਚ ਕੀਤਾ ਜਾ ਰਿਹਾ ਹੈ ਸਵਾਗਤ-ਗੇਜਾ ਰਾਮ
ਜਖਵਾਲੀ, 6 ਅਗਸਤ (ਨਿਰਭੈ ਸਿੰਘ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਜਪਾ ਵਲੋਂ ਗੁਰੂ ਕੀ ਨਗਰੀ ਕਾਂਸੀ ਤੋਂ ਕਲਸ਼ ਯਾਤਰਾ ਪੰਜਾਬ ਦੇ ਪਿੰਡਾਂ ਲਈ ਆਰੰਭ ਕੀਤੀ ਗਈ ਹੈ, ਇਹ ਕਲਸ਼ ਯਾਤਰਾ ਪਿੰਡ ਜਖਵਾਲੀ ਤੋਂ ਆਰੰਭ ਹੋ ਕੇ ਖਰੌਡ ਖੇਤੀ ਸੈਂਟਰ ਬੱਸ ਸਟੈਂਡ ਜਖਵਾਲੀ, ਪਿੰਡ ਚਣੋਂ, ਬਾਲਪੁਰ, ਧਤੌਂਦਾ, ਸ਼ੇਖ਼ੂਪੁਰਾ, ਨੰਦਪੁਰ ਕੇਸ਼ੋਂ, ਬਾਗੜੀਆਂ, ਹੱਲੋਤਾਲੀ, ਝਿੰਜਰਾਂ ਆਦਿ ਪਿੰਡਾਂ ਵਿਚ ਪਹੁੰਚਣ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਸੰਗਤਾਂ ਨੇ ਪਿੰਡ-ਪਿੰਡ ਇਸ ਯਾਤਰਾ ਦਾ ਸਵਾਗਤ ਕਰਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਜਖਵਾਲੀ, 6 ਅਗਸਤ (ਨਿਰਭੈ ਸਿੰਘ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਜਪਾ ਵਲੋਂ ਗੁਰੂ ਕੀ ਨਗਰੀ ਕਾਂਸੀ ਤੋਂ ਕਲਸ਼ ਯਾਤਰਾ ਪੰਜਾਬ ਦੇ ਪਿੰਡਾਂ ਲਈ ਆਰੰਭ ਕੀਤੀ ਗਈ ਹੈ, ਇਹ ਕਲਸ਼ ਯਾਤਰਾ ਪਿੰਡ ਜਖਵਾਲੀ ਤੋਂ ਆਰੰਭ ਹੋ ਕੇ ਖਰੌਡ ਖੇਤੀ ਸੈਂਟਰ ਬੱਸ ਸਟੈਂਡ ਜਖਵਾਲੀ, ਪਿੰਡ ਚਣੋਂ, ਬਾਲਪੁਰ, ਧਤੌਂਦਾ, ਸ਼ੇਖ਼ੂਪੁਰਾ, ਨੰਦਪੁਰ ਕੇਸ਼ੋਂ, ਬਾਗੜੀਆਂ, ਹੱਲੋਤਾਲੀ, ਝਿੰਜਰਾਂ ਆਦਿ ਪਿੰਡਾਂ ਵਿਚ ਪਹੁੰਚਣ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਸੰਗਤਾਂ ਨੇ ਪਿੰਡ-ਪਿੰਡ ਇਸ ਯਾਤਰਾ ਦਾ ਸਵਾਗਤ ਕਰਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਉਪ ਪ੍ਰਧਾਨ ਗੇਜਾ ਰਾਮ ਵਾਲਮੀਕਿ ਤੇ ਭਾਜਪਾ ਕਿਸਾਨ ਸੈੱਲ ਦੇ ਪ੍ਰਧਾਨ ਅਜੈਬ ਸਿੰਘ ਜਖਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਮਾਨਵਤਾ ਨੂੰ ਸੱਚ, ਸਮਾਨਤਾ, ਭਾਈਚਾਰੇ ਤੇ ਸੇਵਾ ਦਾ ਸੰਦੇਸ਼ ਦਿੱਤਾ, ਜੋ ਅੱਜ ਵੀ ਸਮਾਜ ਲਈ ਉਤਨਾ ਹੀ ਪ੍ਰਸੰਗਿਕ ਹੈ। ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਵਿੱਤਰ ਕਲਸ਼ ਯਾਤਰਾ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਗਲੀ-ਮੁਹੱਲਿਆਂ ਤੱਕ ਪਹੁੰਚੇਗੀ, ਤਾਂ ਜੋ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ, ਉਪਦੇਸ਼ਾਂ ਅਤੇ ਸਮਾਜਿਕ ਫ਼ਲਸਫ਼ੇ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਰਵਿਦਾਸ ਕਮੇਟੀ ਪ੍ਰਧਾਨ ਮੰਗਾ ਸਿੰਘ, ਬਲਵਿੰਦਰ ਸਿੰਘ ਬਿੰੰਦਰ, ਬਲਜਿੰਦਰ ਸਿੰਘ ਚਣੋਂ, ਕੁਲਦੀਪ ਸਿੰਘ, ਜਤਿੰਦਰ ਸਿੰਘ, ਨਰਿੰਦਰ ਸਿੰਘ ਖਰੋਡ ਆਦਿ ਹਾਜ਼ਰ ਸਨ।