24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਜਪਾ ਬਲਾਕ ਸੰਮਤੀ ਮੈਂਬਰ ਪੂਜਾ ਰਾਣੀ ਦਾ ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 26-04-2026
ਸੰਘੋਲ, 25 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਤੋਂ ਭਾਜਪਾ ਦੀ ਟਿਕਟ 'ਤੇ ਬਲਾਕ ਸੰਮਤੀ ਮੈਂਬਰ ਬਣੀ ਪੂਜਾ ਰਾਣੀ ਦਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਬਲਾਕ ਸੰਮਤੀ ਮੈਂਬਰ ਦੇ ਗ੍ਰਹਿ ਸੰਘੋਲ ਵਿਖੇ ਆਪਣੇ ਸਾਥੀਆਂ ਨਾਲ ਪਹੁੰਚੇ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਜਾਣ ਦੇ ਭਾਜਪਾ ਹੀ ਸਮਰੱਥ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ਦੌਰਾਨ ਸੂਬੇ ਭਾਜਪਾ ਦੀ ਸਰਕਾਰ ਬਣਾਉਣ ਲਈ ਹੰਭਲਾ ਮਾਰਨ | ਇਸ ਮੌਕੇ ਮਨਜਿੰਦਰ ਸਿੰਘ ਰੋਮੀ ਸੂਬਾ ਕਰਨਵੀਰ ਐੱਨ.ਜੀ.ਓ.ਸੈਲ, ਤਰਲੋਚਨ ਸਿੰਘ ਲਾਲੀ, ਜਗਦੀਸ਼ ਸਿੰਘ, ਗੋਸਾਈਾ, ਸਰਬਜੀਤ ਸਿੰਘ ਮੱਖਣ, ਓਮ ਗੌਤਮ ਬਸੀ ਮੰਡਲ ਪ੍ਰਧਾਨ, ਗੌਤਮ ਰਾਣਾ ਸੰਘੋਲ ਸਾਬਕਾ ਜ਼ਿਲ੍ਹਾ ਸਕੱਤਰ, ਅਮਰਜੀਤ ਰਾਣਾ, ਰਾਜੇਸ਼ ਵਰਮਾ, ਰਮੇਸ਼ ਭਨੋਟ, ਵਿਨੋਦ, ਰਾਜਪਾਲ, ਪਰਮਜੀਤ ਬਾਠਾਂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲੀ 'ਆਪ' ਦਾ ਦੋਹਰਾ ਚਿਹਰਾ ਹੋਇਆ ਬੇਨਕਾਬ-ਐਡਵੋਕੇਟ ਸੈਂਪਲਾ ਅਗਲੀ ਖ਼ਬਰ ਭਾਵਿਪ ਨੇ ਅਨੀਮੀਆ ਮੁਕਤ ਭਾਰਤ ਤਹਿਤ ਕੈਂਪ ਲਗਾਇਆ
Ad Position 24