13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਿੰਡ ਖਾਸਪੁਰ ਦੇ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ

Ad Position 21
No active advertisement
ਅਜੀਤ ਡੈਸਕ 29-04-2026
ਬਨੂੜ, 28 ਅਪ੍ਰੈਲ (ਭੁਪਿੰਦਰ ਸਿੰਘ)-ਪਿੰਡ ਖਾਸਪੁਰ ਦੇ ਪਾਲ ਸਿੰਘ ਪੁੱਤਰ ਠਾਕੁਰ ਸਿੰਘ ਦੀ ਚੋਰਾਂ ਨੇ ਪਸ਼ੂਆਂ ਵਾਲੇ ਘਰ ਦਾ ਦਰਵਾਜਾ ਤੋੜ ਕੇ ਤਿੰਨੇ ਮੱਝਾਂ ਚੋਰੀ ਲਈਆਂ | ਪੀੜਤਾਂ ਨੇ ਦੱਸਿਆ ਉਸ ਕੋਲ ਤਿੰਨ ਮੱਝਾਂ ਹੀ ਸਨ | ਇਨ੍ਹਾਂ ਵਿਚ ਇਕ ਕੁਝ ਦਿਨ ਪਹਿਲਾਂ ਇਕ ਲੱਖ ਦਸ ਹਜ਼ਾਰ ਰੁਪਏ ਦੀ ਲਿਆਂਦੀ ਸੀ | ਉਨ੍ਹਾਂ ਕਿਹਾ ਕਿ ਉਹ ਖ਼ੁਦ ਮੱਝਾਂ ਦੇ ਵਾੜ੍ਹੇ ਵਿਚ ਸੁੱਤਾ ਪਿਆ ਸੀ ਪਰ ਉਸ ਨੂੰ ਸਾਰੀ ਰਾਤ ਜਾਗ ਹੀ ਨਹੀਂ ਖੁੱਲ੍ਹੀ ਤੇ ਜਦੋਂ ਉਹ ਸਵੇਰੇ ਉਠਿਆ, ਉੱਥੋਂ ਤਿੰਨੇ ਮੱਝਾਂ ਗ਼ਾਇਬ ਸਨ, ਦਰਵਾਜਾ ਖੁੱਲ੍ਹਾ ਪਿਆ ਸੀ ਤਾਲਾ ਟੁੱਟਿਆ ਹੋਇਆ ਸੀ | ਉਸ ਨੇ ਕਿਹਾ ਕਿ ਤਿੰਨੇ ਮੱਝਾਂ ਉਸ ਦੀ ਜਾਇਦਾਦ ਸਨ | ਉਨ੍ਹਾਂ ਕਿਹਾ ਕਿ ਉਹ ਖ਼ੁਦ ਮਜ਼ਦੂਰੀ ਕਰਦਾ ਹੈ ਅਤੇ ਮੇਰੀ ਪਤਨੀ ਬੱਚਿਆਂ ਦੇ ਸਹਿਯੋਗ ਨਾਲ ਮੱਝਾਂ ਦੀ ਸਾਂਭ ਸੰਭਾਲ ਕਰਦੇ ਅਤੇ ਰਲ ਮਿਲ ਕੇ ਪਰਿਵਾਰ ਤੋਰ ਰਹੇ ਸਨ ਪਰ ਉਸ ਕੋਲ ਹੋਰ ਕੋਈ ਜਾਇਦਾਦ ਨਾ ਹੋਣ ਕਾਰਨ ਜ਼ਿੰਦਗੀ ਦੀ ਚਲਦੀ ਰਫ਼ਤਾਰ ਨੂੰ ਬ੍ਰੇਕਾਂ ਲੱਗ ਗਈਆਂ ਹਨ | ਭਾਵੇਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾ ਦਿੱਤੀ ਹੈ, ਪਰ ਚੋਰੀ ਦੀਆਂ ਵਾਪਰ ਰਹੀਆਂ ਰੋਜ਼ਾਨਾ ਘਟਨਾਵਾਂ ਕਾਰਨ ਕੋਈ ਉਮੀਦ ਕਿਰਨ ਵਿਖਾਈ ਨਹੀਂ ਦੇ ਰਹੀ | ਪਿੰਡ ਦੇ ਪਤਵੰਤਿਆਂ ਗੁਰਦਰਸ਼ਨ ਸਿੰਘ ਖਾਸਪੁਰ, ਕੁਲਵਿੰਦਰ ਸਿੰਘ ਤੇ ਹੋਰਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਦੀ ਬਾਂਹ ਫੜਨ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ, ਸਰਕਾਰ ਗੂੜ੍ਹੀ ਨੀਂਦ ਸੁੱਤੀ - ਜਸਪਾਲ ਸਿੰਘ ਭੰਗੂ ਅਗਲੀ ਖ਼ਬਰ ਅਰਬਨ ਅਸਟੇਟ 'ਚੋਂ ਸਕੂਟਰੀ ਚੋਰੀ
Ad Position 24