ਫ਼ਤਹਿਗੜ੍ਹ ਸਾਹਿਬ, 3 ਮਈ (ਪੱਤਰ ਪ੍ਰੇਰਕ)-ਨਜ਼ਦੀਕੀ ਪਿੰਡ ਮੈਣਮਾਜਰੀ ਦੇ ਨਿਵਾਸੀਆਂ ਵਲੋਂ ਦਰਦਨਾਕ ਸੜਕ ਹਾਦਸਾ ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੀਆਂ ਸੰਗਤਾਂ ਨਾਲ ਪਿੰਡ ਹਿੰਮਤਪੁਰਾ ਨੇੜੇ ਵਾਪਰਿਆ ਸੀ ਅਤੇ ਜਿਸ ਵਿਚ 9 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਸੀ, ਦੀ ਯਾਦ ਵਿਚ ਪਿੰਡ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਜਥੇਦਾਰ ਅਵਤਾਰ ਸਿੰਘ ਰਿਆ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਨੇ ਪਰਿਵਾਰਾਂ ਨਾਲ ਗਹਿਰਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਇਸ ਘੜੀ ਵਿਚ ਸਾਰੀ ਕੌਮ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨੋਹਰ ਸਿੰਘ, ਜਗਦੀਸ ਸਿੰਘ ਲੂਲੋਂ, ਪ੍ਰਦੀਪ ਸਿੰਘ ਕਲੌੜ, ਹਰਮੇਲ ਸਿੰਘ ਛਲੇੜੀ, ਅਮਰੀਕ ਸਿੰਘ ਰੋਮੀ, ਡਾ. ਅਮਨਦੀਪ ਸਿੰਘ ਢੋਲੇਵਾਲ, ਸੁੱਚਾ ਸਿੰਘ ਸਰਪੰਚ ਹਿੰਮਤਪੁਰਾ, ਜਗਜੀਵਨ ਸਿੰਘ, ਗੁਰਮੁਖ ਸਿੰਘ ਲਵਲੀ, ਗੁਰਪ੍ਰੀਤ ਸਿੰਘ ਜੀ.ਪੀ ਅਤੇ ਸਮੂਹ ਸਾਧ ਸੰਗਤ ਹਾਜ਼ਰ ਸਨ |