19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਵਲੋਂ ਬਲਾਕ ਜਖਵਾਲੀ ਦੇ ਸਕੂਲਾਂ ਦਾ ਹੰਗਾਮੀ ਦੌਰਾ

Ad Position 21
No active advertisement
ਅਜੀਤ ਡੈਸਕ 07-05-2026
ਜਖਵਾਲੀ, 6 ਮਈ (ਨਿਰਭੈ ਸਿੰਘ)-ਜ਼ਿਲਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਵਲੋਂ ਅੱਜ ਬਲਾਕ ਜਖਵਾਲੀ ਦੇ ਸਕੂਲਾਂ ਦਾ ਨਿਰੀਖਣ ਕੀਤਾ ਗਿਆ, ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਵਿਖੇ ਮਾਈਾਡ ਫੁਲਨੈੱਸ ਪ੍ਰੋਗਰਾਮ ਦਾ ਨਿਰੀਖਣ ਕੀਤਾ ਗਿਆ | ਮਾਈਾਡ ਫੁਲਨੈੱਸ ਪ੍ਰੋਗਰਾਮ ਦੇ ਫਲਸਰੂਪ ਬੱਚਿਆਂ ਵਿਚ ਸਾਕਰਾਤਮਿਕ ਊਰਜਾ ਵੇਖਣ ਨੂੰ ਮਿਲੀ | ਸਕੂਲ ਪਿ੍ੰਸੀਪਲ ਜਸਵਿੰਦਰ ਕੌਰ ਨੇ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ | ਉਪਰੰਤ ਮਿਸ਼ਨ ਸਮਰੱਥ 4.0 ਤਹਿਤ ਬੱਚਿਆਂ ਦੇ ਪੜ੍ਹਾਈ ਪੱਧਰ ਦੀ ਜਾਂਚ ਕੀਤੀ ਗਈ ਅਤੇ ਮੌਕੇ 'ਤੇ ਹੀ ਸੰਬੰਧਿਤ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ | ਬਾਰ੍ਹਵੀਂ ਦੀ ਅੰਗਰੇਜ਼ੀ ਜਮਾਤ ਦੀ ਸਮੀਖਿਆ ਕੀਤੀ ਗਈ ਅਤੇ ਮੌਕੇ ਤੇ ਹੀ ਸਬੰਧਿਤ ਅਧਿਆਪਕ ਨੂੰ ਅੰਗਰੇਜ਼ੀ ਵਿਆਕਰਨ ਦੇ ਨੁਕਤੇ ਵਿਦਿਆਰਥੀਆਂ ਨੂੰ ਚੰਗੀ ਤਰਾਂ ਕਰਵਾਉਣ ਦੀ ਸਖ਼ਤ ਹਦਾਇਤ ਕੀਤੀ ਗਈ | ਉਪਰੰਤ ਸਰਕਾਰੀ ਮਿਡਲ ਸਕੂਲ ਨੌਲੱਖਾ ਦਾ ਦੌਰਾ ਕੀਤਾ ਗਿਆ ਜਿੱਥੇ ਰਾਜਿੰਦਰ ਸਿੰਘ ਐਸ.ਐਸ ਮਾਸਟਰ ਦਾ ਕੰਮ ਬਹੁਤ ਹੀ ਸ਼ਾਨਦਾਰ ਸੀ | ਬੱਚਿਆਂ ਦੀਆਂ ਸਮਾਜਿਕ ਸਿੱਖਿਆ ਦੀਆਂ ਕਾਪੀਆਂ ਉੱਚ ਦਰਜੇ ਦੀਆਂ ਸਨ, ਜਿੱਥੇ ਬੱਚਿਆਂ ਵਲੋਂ ਨਕਸ਼ੇ ਅਤੇ ਤਸਵੀਰਾਂ ਬਹੁਤ ਹੀ ਆਕਰਸ਼ਕ ਬਣਾਈਆਂ ਗਈਆਂ ਸਨ | ਇੱਥੇ ਹੀ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਜ਼ਿੰਦਗੀ ਦੇ ਟੀਚੇ ਬਹੁਤ ਹੀ ਅੱਵਲ ਦਰਜੇ ਦੇ ਸਨ ਅਤੇ ਵਿਦਿਆਰਥੀ ਆਈ.ਏ.ਐਸ ਅਫ਼ਸਰ ਬਣਨਾ ਚਾਹੁੰਦਾ ਹੈ | ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਨੌਲੱਖਾ ਦਾ ਦੌਰਾ ਕੀਤਾ ਗਿਆ ਜਿੱਥੇ ਬੱਚਿਆਂ ਦੀ ਗੈਰ ਹਾਜ਼ਰੀ ਕਾਰਨ ਮੌਕੇ ਤੇ ਹੀ ਸੰਬੰਧਿਤ ਅਧਿਆਪਕਾਂ ਨੂੰ ਤਾੜਨਾ ਕੀਤੀ ਗਈ | ਸਰਕਾਰੀ ਪ੍ਰਾਇਮਰੀ ਸਕੂਲ ਨਲੀਨੀ ਬਸਤੀ ਵਿਖੇ ਬੱਚਿਆਂ ਤੋਂ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਸੁਣੀਆਂ ਗਈਆਂ ਅਤੇ ਸਕੂਲ ਅਧਿਆਪਕਾ ਨੂੰ ਕੈਂਪਸ ਦੀ ਸਫ਼ਾਈ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਅਦਾਲਤੀ ਸੁਣਵਾਈ ਦੌਰਾਨ ਪੰਚਾਇਤ ਵਲੋਂ ਰੂੜ੍ਹੀਆਂ ਦੀ ਮਿੱਟੀ ਪੁੱਟ ਕੇ ਵੇਚਣ ਦੇ ਦੋਸ਼ ਲਗਾਏ ਅਗਲੀ ਖ਼ਬਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ-ਵਿਧਾਇਕ ਰਾਏ
Ad Position 24