ਖਮਾਣੋਂ, 6 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਪਿੰਡ ਬਦੇਸ਼ ਖ਼ੁਰਦ ਦੇ ਕੁਝ ਵਿਅਕਤੀਆਂ ਨੇ ਮੌਜੂਦਾ ਗਰਾਮ ਪੰਚਾਇਤ 'ਤੇ ਪਿੰਡ ਵਿਖੇ ਸਥਿਤ ਰੂੜੀਆਂ ਵਾਲੀ ਜਗ੍ਹਾ ਜਿਸ ਦਾ ਮਾਮਲਾ ਸਥਾਨਕ ਅਦਾਲਤ 'ਚ ਸੁਣਵਾਈ ਅਧੀਨ ਹੈ | ਉਸ ਜਗ੍ਹਾ ਤੋਂ ਮਿੱਟੀ ਪੁੱਟ ਕੇ ਵੇਚਣ ਅਤੇ ਉੱਥੇ ਖੜ੍ਹੇ ਹਰੇ ਭਰੇ ਦਰਖ਼ਤ ਪੁੱਟਣ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ, ਕੁਲਦੀਪ ਸਿੰਘ, ਕੰਵਲਜੀਤ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਜਗ੍ਹਾ ਇਸ ਪੰਚਾਇਤ ਤੋਂ ਪਹਿਲਾਂ ਵੀ ਪੰਚਾਇਤ ਵਲੋਂ ਉਨ੍ਹਾਂ ਨੂੰ ਇਹ ਜਗ੍ਹਾ ਰੂੜ੍ਹੀਆਂ ਲਈ ਦਿੱਤੀ ਗਈ ਸੀ | ਜਿਸ ਦਾ ਹੁਣ ਮਾਮਲਾ ਸੁਣਵਾਈ ਅਧੀਨ ਇੱਥੋਂ ਦੀ ਅਦਾਲਤ 'ਚ ਚੱਲ ਰਿਹਾ ਹੈ ਜਦੋਂ ਕਿ ਮੌਜੂਦਾ ਪੰਚਾਇਤ ਨੇ ਇੱਥੇ ਟੋਭਾ ਬਣਾਉਣ ਲਈ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਮਿੱਟੀ ਪੁੱਟਣੀ ਅਤੇ ਮੌਜੂਦ ਦਰਖ਼ਤ ਪੁੱਟ ਕੇ ਵੇਚ ਦਿੱਤੇ ਹਨ | ਉਨ੍ਹਾਂ ਕਿਹਾ ਇਸ ਮਾਮਲੇ 'ਚ ਸਾਡੀ ਅਫ਼ਸਰਸ਼ਾਹੀ ਵੀ ਸੁਣਵਾਈ ਨਹੀਂ ਕਰ ਰਹੀ ਹੈ, ਜਦੋਂ ਅਸੀਂ ਇਸ ਸਬੰਧੀ ਬਲਾਕ ਵਿਕਾਸ ਅਫ਼ਸਰ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਨਾਲ ਗੱਲ ਕਰੋ | ਮਾਮਲੇ ਸਬੰਧੀ ਬਲਾਕ ਪੰਚਾਇਤ ਅਫ਼ਸਰ ਨੇ ਕਿਹਾ ਕਿ ਉਕਤ ਲੋਕ ਉਨ੍ਹਾਂ ਨੂੰ ਮਿਲੇ ਜ਼ਰੂਰ ਹਨ ਪੰ੍ਰਤੂ ਕੋਈ ਸ਼ਿਕਾਇਤ ਨਹੀਂ ਦੇ ਕੇ ਗਏ |