27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਆਪ' ਸਰਕਾਰ ਨੇ ਸਾਢੇ 7 ਕਰੋੜ ਦਾ ਟੈਂਡਰ ਮਸ਼ਹੂਰੀਆਂ ਲਈ ਮੁੰਬਈ ਦੀ ਕੰਪਨੀ ਨੂੰ ਦਿੱਤਾ, ਪਰ ਔਰਤਾਂ ਅਜੇ ਵੀ ਹਜ਼ਾਰ ਰੁਪਏ ਨਹੀਂ ਦਿੱਤੇ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 08-05-2026
ਮੰਡੀ ਗੋਬਿੰਦਗੜ੍ਹ, 7 ਮਈ (ਇਕਬਾਲਦੀਪ ਸੰਧੂ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਲਈ ਐਲਾਨੀ 1 ਹਜ਼ਾਰ, 1500 ਰੁਪਏ ਦੇਣ ਦੀ ਔਰਤਾਂ ਵਾਲੀ ਸਕੀਮ ਦਾ ਪ੍ਰਚਾਰ ਕਰਨ ਲਈ ਮੁੰਬਈ ਦੀ ਇਕ ਕੰਪਨੀ ਨੂੰ 7.5 ਕਰੋੜ ਦਾ ਟੈਂਡਰ ਦਿੱਤਾ ਹੈ, ਜਦੋਂਕਿ ਅਜੇ ਤੱਕ ਇਕ ਵੀ ਲਾਭਪਾਤਰੀ ਔਰਤ ਨੂੰ ਇਕ ਰੁਪਇਆ ਵੀ ਨਹੀਂ ਮਿਲਿਆ | ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਇਕ ਸਮਾਗਮ ਦੌਰਾਨ ਕਹੀ | ਰਾਜੂ ਖੰਨਾ ਨੇ ਇਸ ਮਾਮਲੇ ਨੂੰ ਸਿਆਸੀ ਧੋਖਾਧੜੀ ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ | ਉਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਪੰਜਾਬ 'ਤੇ 2.50 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜ• ਚੁੱਕਾ ਹੈ, ਜੋ ਸੂਬੇ ਦੀ ਅਰਥਵਿਵਸਥਾ 'ਤੇ ਭਾਰੀ ਬੋਝ ਬਣਿਆ ਹੋਇਆ ਹੈ | ਇਸ ਵਿੱਤੀ ਸੰਕਟ ਦੇ ਬਾਵਜੂਦ ਵੀ ਲੋਕ-ਭਲਾਈ ਦੀ ਬਜਾਏ ਸਰਕਾਰੀ ਧਨ ਆਪਣੀ ਝੂਠੀ ਛਵੀ ਚਮਕਾਉਣ ਲਈ ਇਸ਼ਤਿਹਾਰਾਂ 'ਤੇ ਲੁਟਾਇਆ ਜਾ ਰਿਹਾ ਹੈ |
ਇਹ 'ਆਪ' ਸਰਕਾਰ ਦਾ ਪੰਜਾਬ ਦੀਆਂ ਔਰਤਾਂ ਨਾਲ ਸਿੱਧਾ ਧੋਖਾ ਹੈ | ਹੁਣ ਜੇਕਰ ਸਰਕਾਰ ਔਰਤਾਂ ਦੇ ਖਾਤਿਆਂ ਵਿਚ ਪੈਸੇ ਪਾਉਣਾ ਚਾਹੁੰਦੀ ਹੈ ਤਾਂ ਵਾਅਦੇ ਮੁਤਾਬਿਕ ਹਰ ਅÏਰਤ ਦਾ ਬਣਦਾ 50 ਹਜ਼ਾਰ ਰੁਪਇਆ ਖਾਤਿਆਂ ਵਿਚ ਪਾਵੇ | ਇਸ ਮੌਕੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਕੁਲਵਿੰਦਰ ਸਿੰਘ ਭੰਗੂ, ਨਾਜ਼ਰ ਸਿੰਘ, ਸੋਮਨਾਥ ਅਜਨਾਲੀ, ਯੂਥ ਪ੍ਰਧਾਨ ਗੁਰਜੀਤ ਸਿੰਘ ਮੰਗਾ, ਨਿਰਮਲ ਸਿੰਘ ਤੇ ਰਾਜੇਸ਼ ਕੁਮਾਰ ਸ਼ਾਹੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਰਾਜੇਵਾਲ ਨੇ ਬਸੀ ਪਠਾਣਾਂ 'ਚ ਪੱਕਾ ਨਾਇਬ ਤੇ ਤਹਿਸੀਲਦਾਰ ਲਾਉਣ ਦੀ ਚੁੱਕੀ ਮੰਗ ਅਗਲੀ ਖ਼ਬਰ ਕਰਿਆਨਾ ਯੂਨੀਅਨ ਵਲੋਂ 3 ਗਊਸ਼ਾਲਾਵਾਂ ਨੂੰ ਤੂੜੀ ਵਾਸਤੇ ਦਾਨ ਰਾਸ਼ੀ ਭੇਟ
Ad Position 24