ਬਸੀ ਪਠਾਣਾਂ, 8 ਮਈ (ਐਚ.ਐਸ. ਗੌਤਮ)-ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਨੇ ਸਬ-ਡਵੀਜ਼ਨ ਬਸੀ ਪਠਾਣਾਂ ਦੇ ਨਵ ਨਿਯੁਕਤ ਐਸ.ਡੀ.ਐਮ ਦੀਪਜੋਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਐਸ.ਡੀ.ਐਮ ਦਾ ਅਹੁਦਾ ਸੰਭਾਲਣ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ | ਮੁਲਾਕਾਤ ਦੌਰਾਨ ਰਾਜੇਸ਼ ਸਿੰਗਲਾ ਨੇ ਐਸ.ਡੀ.ਐਮ ਨੂੰ ਬਸੀ ਪਠਾਣਾ ਅਨਾਜ ਮੰਡੀ 'ਚ ਲਿਫ਼ਟਿੰਗ ਦੀ ਮੱਠੀ ਚਾਲ ਚੱਲ ਰਹੀ ਸਮੱਸਿਆ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਮੰਡੀ 'ਚ ਲਿਫ਼ਟਿੰਗ ਦੀ ਮੱਠੀ ਚਾਲ ਹੋਣ ਕਾਰਨ ਮਜ਼ਦੂਰਾਂ ਨੂੰ ਵੀ ਕੰਮ ਵਿਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |