31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਮਾਂ ਦਿਵਸ ਮੌਕੇ ਕੌਂਸਲਿੰਗ ਸੈਸ਼ਨ ਕਰਵਾਇਆ <br/>

Ad Position 21
No active advertisement
ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਮਾਂ ਦਿਵਸ ਸੰਬੰਧੀ ਕਰਵਾਏ ਸਮਾਗਮ ਦੇ ਦਿ੍ਸ਼ | ਤਸਵੀਰ: ਜੋਗਿੰਦਰ ਪਾਲ <br/> 09-05-2026
ਖਮਾਣੋਂ, 8 ਮਈ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਿਰ, ਖਮਾਣੋਂ ਵਿਖੇ ਮਾਂ ਦਿਵਸ ਮੌਕੇ ਕੌਂਸਲਿੰਗ ਸੈਸ਼ਨ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਪਲੇਅ ਵੇਅ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਮਾਵਾਂ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਅਤੇ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਵਿਕਾਸ ਬਾਰੇ ਉਨ੍ਹਾਂ ਨੂੰ ਜਾਗਰੂਕ ਕਰਨਾ ਸੀ | ਇਸ ਮੌਕੇ ਬੁਲਾਰਿਆਂ ਨੇ ਮਾਵਾਂ ਨੂੰ ਬੱਚਿਆਂ ਦੇ ਸਹੀ ਪੋਸ਼ਣ, ਮਾਨਸਿਕ ਸਿਹਤ, ਭਾਵਨਾਤਮਿਕ ਸੰਤੁਲਨ, ਅਨੁਸ਼ਾਸਨ, ਸਕਰੀਨ ਟਾਈਮ ਦੇ ਪ੍ਰਭਾਵ ਅਤੇ ਪਰਿਵਾਰਕ ਸੰਵਾਦ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਦਾ ਸਕਾਰਾਤਮਿਕ ਵਿਵਹਾਰ ਅਤੇ ਬੱਚਿਆਂ ਨਾਲ ਗੁਣਵੱਤਾ ਪੂਰਨ ਸਮਾਂ ਬਿਤਾਉਣਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ | ਇਸ ਪ੍ਰੋਗਰਾਮ ਵਿਚ ਮੌਜੂਦ ਡਾ. ਹਰਿੰਦਰਪਾਲ ਸਿੰਘ (ਆਯੁਰਵੇਦ ਮਾਹਿਰ) ਅਤੇ ਡਾ. ਗਗਨਦੀਪ ਸਿੰਘ (ਸਪੈਸ਼ਲ ਕਾਉਂਸਲਰ) ਨੇ ਮਾਵਾਂ ਨੂੰ ਬੱਚਿਆਂ ਦੇ ਰੋਜ਼ਮੱਰਾ ਦੀ ਰੁਟੀਨ, ਸਿਹਤ ਸੰਬੰਧੀ ਸਾਵਧਾਨੀਆਂ ਅਤੇ ਮਾਨਸਿਕ ਮਜ਼ਬੂਤੀ ਲਈ ਲਾਭਦਾਇਕ ਸੁਝਾਅ ਦਿੱਤੇ | ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜੀਵਨ ਸ਼ੈਲੀ ਵਿਚ ਬੱਚਿਆਂ ਨਾਲ ਭਾਵਨਾਤਮਕ ਜੁੜਾਅ ਬਣਾਈ ਰੱਖਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧੀਰਜ ਨਾਲ ਸੁਣਨਾ ਬਹੁਤ ਜ਼ਰੂਰੀ ਹੈ | ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ ਅਤੇ ਬੱਚਿਆਂ ਦੇ ਸੰਸਕਾਰ, ਵਿਅਕਤੀਤਵ ਅਤੇ ਭਵਿੱਖ ਨਿਰਮਾਣ ਵਿਚ ਮਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ | ਇਸ ਮੌਕੇ ਮੌਜੂਦ ਮਾਵਾਂ ਨੇ ਇਸ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਹੋਰ ਵਧੀਆ ਢੰਗ ਨਾਲ ਸਮਝਣ ਅਤੇ ਮਾਰਗ ਦਰਸ਼ਨ ਕਰਨ ਵਿਚ ਸਹਾਇਕ ਸਾਬਤ ਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਿਕਾ ਮਧੂਮੀਤ ਵਡੇਰਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਨਵ-ਨਿਯੁਕਤ ਐਸ.ਡੀ.ਐਮ. ਨਾਲ ਕੀਤੀ ਮੁਲਾਕਾਤ <br/>
Ad Position 24