30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਕਾਲੀ ਦਲ ਨੇ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ 'ਚ ਹੇਰ-ਫੇਰ ਕਰਨ ਦੇ ਸਰਕਾਰ 'ਤੇ ਲਗਾਏ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 11-05-2026
ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਮੁਹੱਲਾ ਆਦਰਸ਼ ਨਗਰ ਸਰਹਿੰਦ ਵਿਖੇ ਪੰਕਜ ਸ਼ਰਮਾ ਦੀ ਅਗਵਾਈ ਵਿਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਆਗਾਮੀ ਨਗਰ ਕੌਂਸਲ ਚੋਣਾਂ ਦੀਆਂ ਵੋਟਰ ਸੂਚੀਆਂ ਵਿਚ ਹੇਰ-ਫੇਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਜਿੱਤਣ ਵਾਸਤੇ ਪੰਜਾਬ ਸਰਕਾਰ ਵੋਟਰ ਸੂਚੀਆਂ ਵਿਚ ਵਿਚ ਹੇਰ ਫੇਰ ਕਰ ਰਹੀ ਹੈ | ਭੁੱਟਾ ਨੇ ਕਿਹਾ ਕਿ ਵਿਰੋਧੀਆਂ 'ਤੇ ਸੰਵਿਧਾਨ ਦੀ ਦੁਰਵਰਤੋਂ ਦਾ ਦੋਸ਼ ਲਗਾਉਣ ਵਾਲੀ 'ਆਪ' ਦੀ ਸਰਕਾਰ ਖ਼ੁਦ ਸੰਵਿਧਾਨ ਦਾ ਮਖ਼ੌਲ ਉਡਾਣ ਵਿਚ ਲੱਗੀ ਹੋਈ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਵਾਰਡਬੰਦੀ ਵਿਚ ਹੇਰ ਫੇਰ ਕਰਕੇ ਵਾਰਡਾਂ ਨੂੰ ਤੋੜਿਆ ਅਤੇ ਵਾਰਡਾਂ ਦੀਆਂ ਵੋਟਾਂ ਵੀ ਹੋਰ ਵਾਰਡਾਂ ਵਿਚ ਪਾਈਆਂ ਗਈਆਂ ਜਿਸ ਨਾਲ ਸ਼ਹਿਰ ਦੇ ਨਾਗਰਿਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ | ਭੁੱਟਾ ਨੇ ਕਿਹਾ ਕਿ 'ਆਪ' ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਸੰਵਿਧਾਨ ਨਾਲ ਜੋ ਧੱਕੇਸ਼ਾਹੀ ਕਰ ਰਹੀ ਹੈ ਉਸ ਦਾ ਜਵਾਬ ਉਸ ਨੂੰ ਆਉਣ ਵਾਲੀਆਂ ਚੋਣਾਂ ਵਿਚ ਜ਼ਰੂਰ ਦੇਣਾ ਪਵੇਗਾ | ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਕਾਰ ਨਾਗਰਿਕਾਂ ਕੋਲੋਂ ਉਨ੍ਹਾਂ ਦਾ ਸੰਵਿਧਾਨਿਕ ਵੋਟ ਦਾ ਹੱਕ ਖੋਹਣ ਵਿਚ ਲੱਗੀ ਹੋਈ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਸਫਲ ਨਹੀਂ ਹੋ ਦਿੱਤਾ ਜਾਵੇਗਾ | ਇਸ ਮੌਕੇ 'ਤੇ ਤਜਿੰਦਰ ਸਿੰਘ ਕੋਹਲੀ, ਤਰੁਣ ਕੁਮਾਰੀ, ਰਾਜ ਕੁਮਾਰ, ਵੰਸ਼ ਸ਼ਰਮਾ, ਸਾਬਕਾ ਡਾਇਰੈਕਟਰ ਸੋਹਨ ਲਾਲ, ਜੀਆ ਲਾਲ, ਸ਼ਿਵ ਕੁਮਾਰ, ਕੁਸ਼ਲ, ਸੂਰਜ ਮੱਲ, ਰਜਿੰਦਰ, ਮੋਤੀ ਰਾਮ ਬੱਲੀ, ਮਾਇਆ ਦੇਵੀ ਤੇ ਅਰੁਣ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਕਲੱਬ ਨੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਅਗਲੀ ਖ਼ਬਰ ਭਾਜਪਾ ਦੁਆਰਾ ਕੇਂਦਰੀ ਏਜੰਸੀਆਂ ਦਾ ਸਹਾਰਾ ਲੈ 'ਆਪ' ਸਰਕਾਰ ਦੇ ਮੰਤਰੀਆਂ ਨੂੰ ਡਰਾਉਣਾ ਧਮਕਾਉਣਾ ਅਤਿ ਮੰਦਭਾਗਾ-'ਆਪ' ਆ...
Ad Position 24