30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗਰੀਨ ਫ਼ੀਲਡਜ਼ ਸਕੂਲ ਵਿਚ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 11-05-2026
ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਨੇ ਸਕੂਲ ਵਿਖੇ ਵਿਦਿਆਰਥੀਆ ਸਮੇਤ ਮਾਂ ਦਿਵਸ ਮਨਾਇਆ | ਇਸ ਮੌਕੇ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਬੱਚਿਆਂ ਵਲੋਂ ਵੱਖ-ਵੱਖ ਭਾਸ਼ਾਵਾਂ ਵਿਚ ਕਵਿਤਾਵਾਂ ਸੁਣਾਈਆਂ ਗਈਆਂ ਤੇ ਪ੍ਰਤੀਯੋਗਤਾ ਵਿਚ ਬਹੁਤ ਬੱਚਿਆਂ ਨੇ ਭਾਗ ਲਿਆ, ਜਿਸ ਵਿਚ ਰੀਤ ਵਾਧਵਾ ਤੇ ਹਰਗੁਨ (ਪਹਿਲੇ ਸਥਾਨ), ਏਕਮਜੋਤ ਤੇ ਅਸਥਰ (ਦੂਸਰੇ ਸਥਾਨ), ਅਮਨਪ੍ਰੀਤ ਤੇ ਇਸ਼ਮੀਤ (ਤੀਸਰੇ ਸਥਾਨ) ਅਤੇ ਰੂਹੀ ਸ਼ਰਮਾ ਨੇ ਕੌਂਸਲੇਸ਼ਨ ਇਨਾਮ ਪ੍ਰਾਪਤ ਕੀਤਾ | ਇਸ ਮੌਕੇ ਅਧਿਆਪਕ ਪਰਮਿੰਦਰ ਕੌਰ ਤੇ ਨਰਿੰਦਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ ਅਤੇ ਅਧਿਆਪਕ ਅਰਸ਼ਦੀਪ ਕੌਰ ਨੇ ਆਪਣੇ ਸ਼ਬਦਾਂ ਨਾਲ ਸਮਾਗਮ ਬਹੁਤ ਵਧੀਆ ਢੰਗ ਨਾਲ ਪੂਰਨ ਚੜ੍ਹਾਇਆ | ਇਸ ਮੌਕੇ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਨੇ ਬੱਚਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਤੇ ਬੱਚੇ ਦਾ ਰਿਸ਼ਤਾ ਦੁਨੀਆ ਵਿਚ ਸਭ ਤੋਂ ਮਹੱਤਵਪੂਰਨ ਤੇ ਕੀਮਤੀ ਹੁੰਦਾ ਹੈ | ਮਾਂ ਨਾਲ ਰਿਸ਼ਤਾ ਨਿਭਾਉਂਦਿਆਂ ਬੱਚਾ ਵੱਡਾ ਹੋਣ ਤੱਕ ਆਪਣੀ ਜ਼ਿੰਦਗੀ ਵਿਚ ਹੋਰ ਵੀ ਕਈ ਰਿਸ਼ਤੇ ਅਪਣਾਉਂਦਾ ਹੈ | ਮਾਂ ਦਾ ਪਿਆਰ ਤੇ ਮਮਤਾ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ | ਮਾਂ ਬੱਚੇ ਦੀ ਲੋੜ ਨੂੰ ਬਿਨਾਂ ਕਿਸੇ ਸਵਾਰਥ ਦੇ ਪੂਰੀ ਕਰਦੀ ਹੈ ਤੇ ਵੈਸੇ ਤਾਂ ਹਰ ਮਾਂ ਆਪਣੀ ਸਾਰੀ ਉਮਰ ਆਪਣੇ ਬੱਚੇ 'ਤੇ ਕੁਰਬਾਨ ਕਰ ਦਿੰਦੀ ਹੈ | ਇਸ ਦਿਨ ਲੋਕ ਆਪਣੀ ਮਾਂ ਨਾਲ ਸਮਾਂ ਬਿਤਾਉਂਦੇ ਹਨ | ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਸ਼ੁਭਮ ਗੁਪਤਾ, ਹਰਮੇਸ਼ ਪ੍ਰੀਆ, ਜਸਵਿੰਦਰ ਮਣਕੂ ਅਤੇ ਸਮੂਹ
Ad Position 22
No active advertisement
ਪਿਛਲੀ ਖ਼ਬਰ ਵਿਸ਼ਵ 'ਵਰਸਿਟੀ ਨੇ ਰੁਜ਼ਗਾਰ ਖੇਤਰ 'ਚ ਸ਼ਾਨਦਾਰ ਸਫ਼ਲਤਾਵਾਂ ਹਾਸਲ ਕੀਤੀਆਂ ਅਗਲੀ ਖ਼ਬਰ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਤਰਖਾਣ ਮਾਜਰਾ ਵਿਖੇ ਨੁੱਕੜ ਮੀਟਿੰਗ
Ad Position 24