30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਧਾਇਕ ਲਖਵੀਰ ਸਿੰਘ ਰਾਏ ਨੇ ਸਰਹਿੰਦ ਵਿਖੇ ਕੀਤਾ ਕਾਰਨੀਵਾਲ ਮੇਲੇ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 11-05-2026
ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਸਰਹਿੰਦ ਆਮ ਖ਼ਾਸ ਬਾਗ ਅਖਾੜਾ ਰੋਡ 'ਤੇ ਲੱਗੇ ਲੰਡਨ ਸਿਟੀ ਕਰਨੀਵਾਲ ਮੇਲੇ ਦਾ ਉਦਘਾਟਨ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕੀਤਾ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਸਾਨੂੰ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੁਝ ਪਲ ਮਨ ਨੂੰ ਖ਼ੁਸ਼ੀ ਦੇਣ ਵਾਲੇ ਵੀਂ ਚਾਹੀਦੇ ਹਨ, ਜਿਸ ਨਾਲ ਇਨਸਾਨ ਦੇ ਸਿਰ ਤੋਂ ਮਾਨਸਿਕ ਤਣਾਅ ਘੱਟ ਹੁੰਦਾ ਹੈ |
ਉਨਾਂ ਕਿਹਾ ਅਜਿਹੇ ਮੇਲੇ ਜਿੱਥੇ ਹਰ ਵਰਗ ਦੇ ਮਨੋਰੰਜਨ ਦਾ ਸਾਧਨ ਬਣਦੇ ਹਨ, ਉੱਥੇ ਰੁਜ਼ਗਾਰ ਦੇ ਮੌਕੇ ਵੀਂ ਪ੍ਰਦਾਨ ਕਰਦੇ ਹਨ | ਵਿਧਾਇਕ ਲਖਵੀਰ ਸਿੰਘ ਰਾਏ ਨੇ ਸਾਰੇ ਮੇਲੇ ਦਾ ਨਰੀਖਣ ਕਰਨ ਉਪਰੰਤ ਮੇਲੇ ਦੇ ਪ੍ਰਬੰਧਕਾਂ ਨੂੰ ਮੇਲੇ 'ਚ ਆਉਣ ਵਾਲੀਆਂ ਸੰਗਤਾਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਗੱਲ ਕਹੀ ਅਤੇ ਸ਼ਹਿਰ ਵਾਸੀਆਂ ਨੂੰ ਅਜਿਹੇ ਮੇਲਿਆਂ ਦਾ ਆਨੰਦ ਲੈਣ ਦੀ ਸਲਾਹ ਵੀਂ ਦਿੱਤੀ | ਇਸ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਨਾਇਬ ਸਿੰਘ ਦਿੜਬਾ ਤੇ ਰਾਹੁਲ ਨੇ ਕਿਹਾ ਕਿ ਲੰਡਨ ਸਿਟੀ ਕਾਰਨੀਵਾਲ ਮੇਲਾ ਸਰਹਿੰਦ ਫ਼ਤਹਿਗੜ ਸਾਹਿਬ 'ਚ ਪਹਿਲੀ ਵਾਰ ਲੱਗਿਆ ਹੈ ਜਿੱਥੇ 22 ਪ੍ਰਕਾਰ ਦੇ ਵਿਦੇਸ਼ੀ ਝੂਲੇ, ਡਬਲਡਿਕਸ ਝੂਲਾ ਪਹਿਲੀ ਵਾਰ, ਭੂਤ ਬੰਗਲਾ, ਖੂਹ ਕਾਰ ਸਰਕਸ, ਊਠ ਦੀ ਸਵਾਰੀ, ਫੂਡ ਕੋਰਟ, ਸਸਤੀ ਖ਼ਰੀਦਦਾਰੀ, ਜਿਊਲਰੀ, ਲੱਕੜ ਦਾ ਸਮਾਨ, ਬੱਚਿਆਂ ਦੇ ਖੇਡਣ ਦਾ ਸਮਾਨ ਤੇ ਹੋਰ ਆਕਰਸ਼ਿਤ ਆਈਟਮ ਮੌਜੂਦ ਹਨ | ਇਸ ਮੌਕੇ ਕੌਂਸਲਰ ਦੇਵਿੰਦਰ ਕੌਰ, ਜਗਤਾਰ ਸਿੰਘ, ਐਡਵੋਕੇਟ ਰਾਜੇਸ਼ ਉੱਪਲ, ਠੇਕੇਦਾਰ ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਸੇਠੀ, ਗੁਰਪ੍ਰੀਤ ਸਿੰਘ, ਸਾਜਦ ਹੁਸੈਨ, ਸ਼ਾਮ ਗੌਤਮ, ਗੁਰਿੰਦਰਪਾਲ ਸਿੰਘ ਸੇਠੀ, ਹਰਸਿਮਰਨ ਸਿੰਘ, ਮਨਿੰਦਰਬੀਰ ਸਿੰਘ, ਮਨਕਰਨ ਸਿੰਘ, ਬਲਜਿੰਦਰ ਸਿੰਘ ਸਰਪੰਚ, ਸਿਮੂ ਹਰਸਿਮਰਨ ਸਿੰਘ, ਮੋਹਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਦੇ ਵਾਰਡ-13 'ਚ ਕੌਂਸਲਰ ਦੀ ਹਿੰਮਤ ਸਦਕਾ ਸਭ ਤੋਂ ਵੱਧ ਵਿਕਾਸ ਹੋਇਆ-ਵਿਧਾਇਕ ਰਾਏ ਅਗਲੀ ਖ਼ਬਰ ਵਿਸ਼ਵ 'ਵਰਸਿਟੀ ਨੇ ਰੁਜ਼ਗਾਰ ਖੇਤਰ 'ਚ ਸ਼ਾਨਦਾਰ ਸਫ਼ਲਤਾਵਾਂ ਹਾਸਲ ਕੀਤੀਆਂ
Ad Position 24