30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡਾ. ਮਨਜੀਤ ਸਿੰਘ ਨੰਬਰਦਾਰ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 11-05-2026
ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਮਨਜੀਤ ਸਿੰਘ ਨੰਬਰਦਾਰ ਲੁਹਾਰ ਮਾਜਰਾ ਕਲਾਂ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੀ ਮਾਤਾ ਬਲਵਿੰਦਰ ਕੌਰ ਪਤਨੀ ਤੇਜਾ ਸਿੰਘ ਦਾ ਦੇਹਾਂਤ ਹੋ ਗਿਆ, ਉਹ 80 ਵਰਿਆਂ ਦੇ ਸਨ | ਜਿਨਾਂ ਦੀ ਮਿ੍ਤਕ ਦੇਹ ਦਾ ਅੱਜ ਪਿੰਡ ਲੁਹਾਰ ਮਾਜਰਾ ਕਲਾਂ ਦੀ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ | ਜਿਸ ਦੌਰਾਨ ਡਾ. ਮਨਜੀਤ ਸਿੰਘ ਨੇ ਚਿਖਾ ਨੂੰ ਅਗਨੀ ਵਿਖਾਉਣ ਦੀ ਰਸਮ ਨਿਭਾਈ | ਇਸ ਮੌਕੇ ਮਾਤਾ ਬਲਵਿੰਦਰ ਕੌਰ ਦੀ ਅੰਤਿਮ ਯਾਤਰਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਫੋਰਮੈਨ ਬਲਵੀਰ ਸਿੰਘ ਸਿੱਧੂ ਉਪ ਚੇਅਰਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਸੁਸਾਇਟੀ, ਬਲਜਿੰਦਰ ਸਿੰਘ ਸੇਖੋਂ ਸਰਕਲ ਪ੍ਰਧਾਨ ਡਡਹੇੜੀ, ਸੁਖਦੇਵ ਸਿੰਘ ਅਤਲੀ, ਸੀਨੀਅਰ ਭਾਜਪਾ ਆਗੂ ਗੁਰਮੀਤ ਸਿੰਘ ਸੋਨੰੂ ਚੀਮਾ, ਨਰਿੰਦਰ ਸਿੰਘ ਰਸੀਦਪੁਰ, ਨੰਬਰਦਾਰ ਸਿਕੰਦਰ ਸਿੰਘ ਨਸਰਾਲੀ, ਸਤਪਾਲ ਸਿੰਘ ਸੱਤਾ, ਤਿਲਕ ਰਾਜ ਤਲਵਾੜ, ਸਾਬਕਾ ਕੌਂਸਲਰ ਪੁਨੀਤ ਗੋਇਲ, ਭਗਵੰਤ ਸਿੰਘ ਬਿੱਟੂ, ਭਲਵਿੰਦਰ ਸਿੰਘ ਗੋਗੀ, ਐਡਵੋਕੇਟ ਕਮਲ ਬਾਜਵਾ, ਕਿਸਾਨ ਆਗੂ ਗੁਰਜੀਤ ਸਿੰਘ ਲੁਹਾਰ ਮਾਜਰਾ, ਮੁਕੰਦ ਸਿੰਘ ਸਾਬਕਾ ਸਰਪੰਚ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਖੱਟੜਾ, ਰਾਹੁਲ ਸੋਫ਼ਤ, ਡਾ. ਮਨਜੀਤ ਸਿੰਘ ਮੁਗਲ ਮਾਜਰਾ, ਵਿਨੇ ਸ਼ਰਮਾ, ਜਗਤਾਰ ਸਿੰਘ ਗਿੱਲ, ਬਲਵਿੰਦਰ ਸਿੰਘ ਬਿੱਟੂ, ਜਗਤਾਰ ਸਿੰਘ ਬਿੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਨੇ ਸ਼ਾਮਿਲ ਹੋ ਕੇ ਡਾ. ਮਨਜੀਤ ਸਿੰਘ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਰਹਿੰਦ ਦੇ ਵਾਰਡ-13 'ਚ ਕੌਂਸਲਰ ਦੀ ਹਿੰਮਤ ਸਦਕਾ ਸਭ ਤੋਂ ਵੱਧ ਵਿਕਾਸ ਹੋਇਆ-ਵਿਧਾਇਕ ਰਾਏ
Ad Position 24