30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੰਬਰਦਾਰਾ ਯੂਨੀਅਨ ਤਹਿਸੀਲ ਬਸੀ ਪਠਾਣਾਂ ਦੀ ਮੀਟਿੰਗ ਹੋਈ

Ad Position 21
No active advertisement
ਬਸੀ ਪਠਾਣਾਂ ਵਿਖੇ ਨੰਬਰਦਾਰਾ ਯੂਨੀਅਨ ਦੇ ਮੈਂਬਰ ਤੇ ਅਹੁਦੇਦਾਰ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ | <br/> 11-05-2026
ਬਸੀ ਪਠਾਣਾਂ, 10 ਮਈ (ਪੱਤਰ ਪ੍ਰੇਰਕ)–ਨੰਬਰਦਾਰਾ ਯੂਨੀਅਨ ਤਹਿਸੀਲ ਬਸੀ ਪਠਾਣਾਂ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਕੱਜਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹਾਜ਼ਰ ਅਹੁਦੇਦਾਰਾਂ ਤੇ ਮੈਂਬਰਾਂ ਪ੍ਰਧਾਨ ਮਨਜੀਤ ਸਿੰਘ ਕੱਜਲ ਮਾਜਰਾ, ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਮਹਿਦੂਦਾਂ, ਬਿੱਕਰ ਸਿੰਘ ਉਦਲਪੁਰ, ਮਲਕੀਤ ਸਿੰਘ ਖਾਲਸਪੁਰ, ਮਨਿੰਦਰ ਸਿੰਘ, ਮੇਵਾ ਸਿੰਘ ਤੇ ਮਲਕੀਤ ਸਿੰਘ ਅਬਦੁੱਲਾਪੁਰ, ਰਣਜੀਤ ਸਿੰਘ ਤੇ ਜਰਨੈਲ ਸਿੰਘ ਭਟੇੜੀ, ਕਰਮਜੀਤ ਸਿੰਘ ਸ਼ਹਿਜਾਦਪੁਰ ਅਤੇ ਪ੍ਰੀਤਮ ਸਿੰਘ ਨੇ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰੇ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਾਅਦੇ ਪੂਰੇ ਨਾ ਕਰਨ 'ਤੇ ਰੋਸ ਜ਼ਾਹਿਰ ਕੀਤਾ | ਉਨਾਂ ਸਰਕਾਰ ਤੋਂ ਹਰਿਆਣਾ ਦੀ ਤਰਜ਼ 'ਤੇ ਨੰਬਰਦਾਰਾਂ ਦਾ ਭੱਤਾ 5 ਹਜ਼ਾਰ ਕਰਨ, ਤਹਿਸੀਲ 'ਚ ਬੈਠਣ ਲਈ ਕਮਰਾ ਅਲਾਟ ਕਰਨ, ਟੋਲ ਪਲਾਜ਼ਾ ਤੇ ਬੱਸ ਸਫ਼ਰ ਮੁਫ਼ਤ ਕਰਨ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਮੰਗ ਪਹਿਲ ਦੇ ਆਧਾਰ 'ਤੇ ਪੂਰੀ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੰਤ ਫ਼ਰੀਦ ਪਬਲਿਕ ਸਕੂਲ ਅਮਲੋਹ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਮਾਂ ਦਿਵਸ ਅਗਲੀ ਖ਼ਬਰ ਸਰਹਿੰਦ ਦੇ ਵਾਰਡ-13 'ਚ ਕੌਂਸਲਰ ਦੀ ਹਿੰਮਤ ਸਦਕਾ ਸਭ ਤੋਂ ਵੱਧ ਵਿਕਾਸ ਹੋਇਆ-ਵਿਧਾਇਕ ਰਾਏ
Ad Position 24