30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡਿਊਟੀ ਦੌਰਾਨ ਫੌਜੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

Ad Position 21
No active advertisement
ਅਜੀਤ ਡੈਸਕ 11-05-2026
ਜਖਵਾਲੀ 10 ਮਈ (ਨਿਰਭੈ ਸਿੰਘ)-ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਬੀਬੀਪੁਰ ਦੇ ਫੌਜੀ ਨੌਜਵਾਨ ਮਨਪ੍ਰੀਤ ਸਿੰਘ (33) ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੇਰ ਸਾਮ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਫੌਜੀ ਨੌਜਵਾਨ ਮਨਪ੍ਰੀਤ ਸਿੰਘ ਲੰਘੀ 8 ਮਈ 2026 ਨੂੰ ਰਾਂਚੀ ਰਾਮਗੜ੍ਹ (ਝਾਰਖੰਡ) ਵਿਖੇ 14 ਪੰਜਾਬ ਰੈਜੀਮੈਂਟ ਵਿਚ ਡਿਊਟੀ 'ਤੇ ਹਾਜਰ ਹੋਇਆ ਸੀ ਅਤੇ ਡਿਊਟੀ ਦੌਰਾਨ ਉਸਦੀ ਸਿਹਤ ਵਿਗੜ ਗਈ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਕਿ ਉਸ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਦੱਸਣਯੋਗ ਹੈ ਕਿ ਮਿ੍ਤਕ ਫੌਜੀ ਮਨਪ੍ਰੀਤ ਸਿੰਘ ਦੀ ਮਿ੍ਤਕ ਦੇਹ ਦਾ ਸਸਕਾਰ ਅੱਜ ਪਿੰਡ ਬੀਬੀਪੁਰ ਵਿਖੇ ਕੀਤਾ ਜਾਵੇਗਾ | ਉਹ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ , ਪੁੱਤਰ ਅਤੇ ਪੁੱਤਰੀ ਛੱਡ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਆਗੂਆਂ ਦੀਆਂ ਲਗਾਈਆਂ ਡਿਊਟੀਆਂ-ਡਾ. ਹਰਬੰਸ ਲਾਲ, ਕੁਲਦੀਪ ਸਿੱਧੂਪੁਰ ਅਗਲੀ ਖ਼ਬਰ ਸੀਵਰੇਜ ਜਾਮ ਹੋਣ ਨਾਲ ਲੋਕ ਪ੍ਰੇਸ਼ਾਨ
Ad Position 24