17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜ਼ਿਲ੍ਹੇ ਦੇ 600 ਦਵਾਈ ਡੀਲਰ 20 ਮਈ ਨੂੰ ਦੇਸ਼ ਵਿਆਪੀ ਕੈਮਿਸਟਾਂ ਦੀ ਹੜਤਾਲ 'ਚ ਹੋਣਗੇ ਸ਼ਾਮਿਲ- ਭਾਟੀਆ

Ad Position 21
No active advertisement
ਅਜੀਤ ਡੈਸਕ 13-05-2026
ਮੰਡੀ ਗੋਬਿੰਦਗੜ੍ਹ, 12 ਮਈ (ਇਕਬਾਲਦੀਪ ਸੰਧੂ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵਿੰਦਰ ਭਾਟੀਆ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 600 ਦਵਾਈ ਡੀਲਰ 20 ਮਈ ਨੂੰ ਦੇਸ਼ ਵਿਆਪੀ ਕੈਮਿਸਟਾਂ ਦੀ ਹੜਤਾਲ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਸਾਰੇ ਕੈਮਿਸਟਾਂ ਨੂੰ ਅਪੀਲ ਕੀਤੀ ਕਿ 20 ਮਈ ਨੂੰ ਸਾਰੇ ਦਵਾਈ ਸਟੋਰ ਬੰਦ ਕਰਨ ਦਾ ਫ਼ੈਸਲਾ ਨਕਲੀ ਅਤੇ ਨਸ਼ੀਲੇ ਪਦਾਰਥਾਂ ਦੀ ਆਨਲਾਈਨ ਵਿੱਕਰੀ ਨੂੰ ਰੋਕਣ ਅਤੇ ਕਾਰਪੋਰੇਟ ਕੰਪਨੀਆਂ ਦੀਆਂ ਮਨਮਾਨੀਆਂ ਕਾਰਵਾਈਆਂ ਨੂੰ ਰੋਕਣ ਲਈ ਹੈ | ਉਨ੍ਹਾਂ ਦੱਸਿਆ ਕਿ ਖਪਤਕਾਰਾਂ ਨੂੰ ਨਕਲੀ ਅਤੇ ਨਸ਼ੀਲੇ ਪਦਾਰਥਾਂ ਦੀ ਆਨਲਾਈਨ ਪੇਸ਼ਕਸ਼ ਕੀਤੀ ਜਾ ਰਹੀ ਹੈ, ਜੋ ਉਨ੍ਹਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਰਹੀ ਹੈ | ਡਾਕਟਰ ਦੀ ਪਰਚੀ ਜਾਂ ਸਲਾਹ ਤੋਂ ਬਿਨਾਂ ਦਵਾਈਆਂ ਲੈਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ | ਆਨਲਾਈਨ ਵੇਚੀਆਂ ਜਾਣ ਵਾਲੀਆਂ ਦਵਾਈਆਂ ਦਾ ਲਾਇਸੈਂਸ, ਤਾਪਮਾਨ ਅਤੇ ਮਾਪਦੰਡ ਸਹੀ ਨਹੀਂ ਹੋ ਸਕਦੇ, ਜਿਸ ਦਾ ਮਰੀਜ਼ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ | ਇਹ ਦਵਾਈਆਂ ਕਿੱਥੋਂ ਆਈਆਂ, ਕਿੱਥੋਂ ਵੇਚੀਆਂ ਗਈਆਂ, ਆਦਿ ਦੇ ਕੋਈ ਬਿੱਲ ਨਹੀਂ ਹਨ, ਇਸ ਲਈ ਉਨ੍ਹਾਂ ਦੀ ਗੁਣਵੱਤਾ ਕਿੱਥੋਂ ਆਵੇਗੀ? ਇਸ ਹੜਤਾਲ ਵਿਚ ਦੇਸ਼ ਭਰ ਤੋਂ 12,40,000 ਅਤੇ ਪੰਜਾਬ ਤੋਂ 27,800 ਦਵਾਈ ਵੇਚਣ ਵਾਲੇ ਹਿੱਸਾ ਲੈਣਗੇ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸੁਨੀਤ ਸ਼ਰਮਾ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਕੈਮਿਸਟ ਗਰੁੱਪ ਦੇ ਅਹੁਦੇਦਾਰਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸਰਜਨ ਅਤੇ ਡਰੱਗਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ, ਸੀਵਰਮੈਨਾਂ, ਡਰਾਈਵਰਾਂ ਨੇ ਹੜਤਾਲ ਦੌਰਾਨ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਭਾਕਿਯੂ ਰਾਜੇਵਾਲ ਵਲੋਂ 15 ਮਈ ਨੂੰ ਰਾਜਪਾਲ ਹਾਊਸ ਵੱਲ ਮਾਰਚ 'ਚ ਸ਼ਾਮਿਲ ਹੋਣ ਦੀ ਅਪੀਲ
Ad Position 24