16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸ੍ਰੀਮਦ ਭਾਗਵਤ ਕਥਾ ਦਾ ਕਾਰਡ ਸੰਤ ਧਰਮ ਅਰਾਧਨਾ ਅਨੰਦ ਨੇ ਕੀਤਾ ਜਾਰੀ

ਫ਼ਤਹਿਗੜ੍ਹ ਸਾਹਿਬ, 16 ਨਵੰਬਰ (ਸੁਰਜੀਤ ਸਿੰਘ ਸਾਹੀ)-ਮੰਦਿਰ ਸ੍ਰੀ ਨੈਣਾ ਦੇਵੀ ਸਰਹਿੰਦ ਸ਼ਹਿਰ ਵਿਖੇ ਵੱਖ-ਵੱਖ ਧਾਰਮਿਕ ਸੰਸਥਾਵਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਸਪਤਾਹਿਕ ਮਹਾਂ ਯੱਗ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ’ਤੇ ਨੰਗਲੀ ਆਸ਼ਰਮ ਸਰਹਿੰਦ ਦੇ ਸੰਤ ਧਰਮ ਅਰਾਧਨਾ ਅਨੰਦ ਅਤੇ ਸੰਤ ਧਰਮ ਸਾਧਨਾ ਨੰਦ ਨੇ ਸ਼ਿਰਕਤ ਕਰਕੇ ਸ੍ਰੀਮਦ ਭਾਗਵਤ ਕਥਾ ਦਾ ਕਾਰਡ ਜਾਰੀ ਕੀਤਾ। ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਮੰਦਿਰ ਸ੍ਰੀ ਨੈਣਾ ਦੇਵੀ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸੰਸਥਾਵਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 6 ਦਸੰਬਰ ਦਿਨ ਐਤਵਾਰ ਤੋਂ 13 ਦਸੰਬਰ ਤੱਕ ਸ੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-11-2026
ਫ਼ਤਹਿਗੜ੍ਹ ਸਾਹਿਬ, 16 ਨਵੰਬਰ (ਸੁਰਜੀਤ ਸਿੰਘ ਸਾਹੀ)-ਮੰਦਿਰ ਸ੍ਰੀ ਨੈਣਾ ਦੇਵੀ ਸਰਹਿੰਦ ਸ਼ਹਿਰ ਵਿਖੇ ਵੱਖ-ਵੱਖ ਧਾਰਮਿਕ ਸੰਸਥਾਵਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਸਪਤਾਹਿਕ ਮਹਾਂ ਯੱਗ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ’ਤੇ ਨੰਗਲੀ ਆਸ਼ਰਮ ਸਰਹਿੰਦ ਦੇ ਸੰਤ ਧਰਮ ਅਰਾਧਨਾ ਅਨੰਦ ਅਤੇ ਸੰਤ ਧਰਮ ਸਾਧਨਾ ਨੰਦ ਨੇ ਸ਼ਿਰਕਤ ਕਰਕੇ ਸ੍ਰੀਮਦ ਭਾਗਵਤ ਕਥਾ ਦਾ ਕਾਰਡ ਜਾਰੀ ਕੀਤਾ। ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਮੰਦਿਰ ਸ੍ਰੀ ਨੈਣਾ ਦੇਵੀ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸੰਸਥਾਵਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 6 ਦਸੰਬਰ ਦਿਨ ਐਤਵਾਰ ਤੋਂ 13 ਦਸੰਬਰ ਤੱਕ ਸ੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਵਿਚ 6 ਦਸੰਬਰ ਬਾਅਦ ਦੁਪਹਿਰ 2 ਵਜੇ ਮੰਦਿਰ ਸ੍ਰੀ ਨੈਣਾ ਦੇਵੀ ਤੋਂ ਕਲਸ਼ ਯਾਤਰਾ ਕੱਢੀ ਜਾਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ ’ਚ ਹੁੰਦੀ ਹੋਈ ਵਾਪਸ ਮੰਦਿਰ ਆ ਕੇ ਸਮਾਪਤ ਹੋਵੇਗੀ। ਜਿਸ ਉਪਰੰਤ ਰੋਜ਼ਾਨਾ ਕਥਾ ਵਾਚਕ ਸ੍ਰੀ ਵਿਸ਼ਾਲ ਠਾਕੁਰ ਜੀ ਨੰਗਲੀ ਆਸ਼ਰਮ ਵਾਲੇ ਸ਼ਾਮ 3 ਵਜੇ ਤੋਂ ਪ੍ਰਭੂ ਇੱਛਾ ਤੱਕ ਕਥਾ ਕਰਨਗੇ । ਇਸ ਤੋਂ ਇਲਾਵਾ ਸਮਾਗਮ ’ਚ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਇਸ਼ਵਰਾ ਨੰਦ ਗਿਰੀ ਮਹਾਰਾਜ ਦਸ਼ਨਾਮੀ ਆਖਾੜਾ ਸਰਹਿੰਦ ਵਾਲੇ, ਮਹੰਤ ਲਾਲ ਗਿਰੀ ਮਹਾਰਾਜ ਪੀਠਾਦੀਸ਼ਵਰ, ਸ਼ਾਨਾਲੇਸ਼ਵਰ ਮਹਾਦੇਵ ਸ਼ਿਵ ਮੰਦਿਰ ਨਲਾਸ ਵਾਲੇ, ਸੰਤ ਬ੍ਰਹਮਾਨੰਦ ਮਹਾਰਾਜ ਆਦਮਪੁਰ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਤੇ ਬ੍ਰਹਮਲੀਨ ਸੰਤ ਬੀਰਮਦਾਸ ਬਧੋਸ਼ੀ ਕਲਾਂ ਵਾਲੇ ਦੇ ਸਾਧੂ ਸੰਤ ਸੰਗਤਾਂ ਨੂੰ ਸ਼ਿਰਕਤ ਕਰਕੇ ਆਸ਼ੀਰਵਾਦ ਦੇਣਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਜਜਮਾਨ ਜਤਿੰਦਰ ਭੱਲਾ ਤੇ ਰਵਿੰਦਰ ਭੱਲਾ ਹੋਣਗੇ ਜਦਕਿ ਵਿਸ਼ੇਸ਼ ਸਹਿਯੋਗ ਸ਼੍ਰੀਮਤੀ ਊਸ਼ਾ ਧਵਨ ਤੇ ਲੇਖਰਾਜ ਧਵਨ ਦਾ ਹੋਵੇਗਾ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਕਿਹਾ ਕਿ ਇਸ ਕਥਾ ਮਹਾਂਯਗ ’ਚ ਹੁੰਮਹੁਮਾ ਕੇ ਪਹੁੰਚਣ ਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸਰਪ੍ਰਸਤ ਭਗਵਾਨ ਸਰੂਪ ਸ਼ਰਮਾ, ਸੁਰਿੰਦਰ ਸ਼ਰਮਾ, ਵਿਜੇ ਪਾਠਕ, ਸਮੀਰ ਸ਼ਰਮਾ, ਪਵਨ ਭੱਟ, ਪਰਮਿੰਦਰ ਜੋਸ਼ੀ, ਓਮ ਪ੍ਰਕਾਸ਼, ਦੀਪਾਂਸ਼ੂ ਵਡੇਰਾ ਕੇਵਲ ਕ੍ਰਿਸ਼ਨ ਸ਼ਰਮਾ, ਹਰੀ ਚੰਦ ਗਾਬਾ, ਰਵਿੰਦਰ ਮੋਹਨ ਸ਼ਰਮਾ, ਅਮਨਦੀਪ ਧੀਮਾਨ, ਬ੍ਰਾਹਮਣ ਸਭਾ ਦੇ ਪ੍ਰਧਾਨ ਵਰਿੰਦਰ ਰਤਨ, ਹਰਵਿੰਦਰ ਸਿੰਘ ਬੱਬਲ, ਮਨੀਸ਼ ਸ਼ਰਮਾ, ਵਿਕਾਸ ਕੁਮਾਰ, ਅਭਿਸ਼ੇਕ ਜੋਸ਼ੀ, ਵਿਨੋਦ ਠੁਕਰਾਲ, ਪਵਨ ਵਰਮਾ, ਰਾਜ ਕੁਮਾਰ ਸ਼ਰਮਾ, ਗੌਰਵ ਡਾਬਰ, ਜਤਿੰਦਰ ਸ਼ਰਮਾ, ਦੇਵਰਾਜ ਅਰੋੜਾ, ਰੋਹਿਤ ਪਾਠਕ, ਦਵਿੰਦਰ ਸ਼ਰਮਾ, ਨਵਨੀਤ ਭਾਰਦਵਾਜ, ਕੁਨਾਲ ਕੁਮਾਰ, ਅਨਿਲ ਗੁਪਤਾ, ਹੀਰਾ ਸਿੰਘ ਸਾਬਕਾ ਫੌਜੀ, ਚੇਤਨ ਸ਼ਰਮਾ, ਮਨੀਸ਼ ਵਰਮਾ, ਪੰਡਿਤ ਮਾਧਵ ਰਾਓ, ਵਿਪਨ ਬਜਾਜ ਮੈਂਬਰ ਆਦਿ ਤੋਂ ਇਲਾਵਾ ਸ੍ਰੀ ਨੈਣਾ ਦੇਵੀ ਮੰਦਿਰ ਮਹਿਲਾ ਕੀਰਤਨ ਮੰਡਲੀ ਤੇ ਵੱਡੀ ਗਿਣਤੀ ’ਚ ਸ਼ਹਿਰ ਦੀਆਂ ਮਹਿਲਾਵਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਨਾਲ ਮਨਾਇਆ ਬਾਰ ਰੂਮ ਵਿਖ... ਅਗਲੀ ਖ਼ਬਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ ਪੰਜਾਬ ਸਰਕਾਰ-ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਕਿਹਾ, ਝੋਨੇ ਦੀ ਖਰੀਦ ਅਤੇ ਚੁਕਾਈ ਵਿਚ...
Ad Position 24