ਖਮਾਣੋਂ, 13 ਮਈ (ਜੋਗਿੰਦਰ ਪਾਲ)-ਰਾਮ ਹਸਪਤਾਲ ਖਮਾਣੋਂ ਵਿਖੇ ਅੰਤਰ ਰਾਸ਼ਟਰੀ ਨਰਸਿੰਗ ਦਿਵਸ ਕੇਕ ਕੱਟ ਕੇ ਮਨਾਇਆ ਗਿਆ | ਇਸ ਮੌਕੇ ਹਸਪਤਾਲ ਦੇ ਸੰਚਾਲਕ ਡਾ. ਰਣਜੀਤ ਸਿੰਘ ਖਟਰਾਓ ਵਲੋਂ ਹਸਪਤਾਲ ਵਿਚ ਕੰਮ ਕਰਨ ਵਾਲੀਆਂ ਨਰਸਾਂ ਨੂੰ ਨਰਸਿੰਗ ਦਿਵਸ 'ਤੇ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਨਰਸਿੰਗ ਦੁਨੀਆ ਦਾ ਸਭ ਤੋਂ ਵੱਡਾ ਸੇਵਾ ਵਾਲਾ ਕਿੱਤਾ ਹੈ ਅਤੇ ਮੈਡੀਕਲ ਦਾ ਅਜਿਹਾ ਕੋਈ ਖੇਤਰ ਨਹੀਂ, ਜਿੱਥੇ ਨਰਸਾਂ ਦੀ ਜ਼ਰੂਰਤ ਨਾ ਹੋਵੇ | ਉਨ੍ਹਾਂ ਕਿਹਾ ਕਿ ਮੈਡੀਕਲ ਦੇ ਖੇਤਰ 'ਚ ਸਿਰਫ਼ ਡਾਕਟਰ ਹੀ ਸ਼ਾਮਿਲ ਨਹੀਂ ਹੁੰਦੇ, ਸਗੋਂ ਬਤੌਰ ਸਹਾਇਕ ਕਈ ਦੂਜੇ ਲੋਕ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ, ਜਿਸ ਵਿਚ ਨਰਸਿੰਗ ਸਟਾਫ਼ ਮੋਹਰੀ ਰੋਲ ਅਦਾ ਕਰਦਾ ਹੈ |