03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਵਰਲਡ ਯੂਨੀਵਰਸਿਟੀ ਵਿਚ 1984 ਦੀ ਸਿੱਖ ਨਸਲਕੁਸ਼ੀ ਨੂੰ ਸਮਰਪਿਤ ਗੋਸ਼ਟੀ ਅਤੇ ਪੁਸਤਕ ਲੋਕ ਅਰਪਣ

ਫ਼ਤਹਿਗੜ੍ਹ ਸਾਹਿਬ, 3 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵਲੋਂ ਬਿਬੇਕਗੜ੍ਹ ਪ੍ਰਕਾਸ਼ਨ ਦੇ ਸਹਿਯੋਗ ਨਾਲ ਸਿੱਖ ਨਸਲਕੁਸ਼ੀ 1984 ਨੂੰ ਸਮਰਪਿਤ ਸੈਮੀਨਾਰ ਅਤੇ ਕਿਤਾਬ ਜਾਰੀ ਸਮਾਗਮ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਕਿਤਾਬ ਲੜੀ ’ਤੇ ਗੋਸ਼ਟੀ ਅਤੇ ਇਸ ਵਿਚ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਆਧਾਰਿਤ ਛਾਪੀ ਜਾ ਰਹੀ ਕਿਤਾਬ ਦਾ ਤੀਜਾ ਭਾਗ ਜਾਰੀ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-11-2026
ਫ਼ਤਹਿਗੜ੍ਹ ਸਾਹਿਬ, 3 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵਲੋਂ ਬਿਬੇਕਗੜ੍ਹ ਪ੍ਰਕਾਸ਼ਨ ਦੇ ਸਹਿਯੋਗ ਨਾਲ ਸਿੱਖ ਨਸਲਕੁਸ਼ੀ 1984 ਨੂੰ ਸਮਰਪਿਤ ਸੈਮੀਨਾਰ ਅਤੇ ਕਿਤਾਬ ਜਾਰੀ ਸਮਾਗਮ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਕਿਤਾਬ ਲੜੀ ’ਤੇ ਗੋਸ਼ਟੀ ਅਤੇ ਇਸ ਵਿਚ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਆਧਾਰਿਤ ਛਾਪੀ ਜਾ ਰਹੀ ਕਿਤਾਬ ਦਾ ਤੀਜਾ ਭਾਗ ਜਾਰੀ ਕੀਤਾ ਗਿਆ। ਇਹ ਕਿਤਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਅੰਦਰ ਨਵੰਬਰ 1984 ਵਿਚ ਵਾਪਰੀਆਂ ਘਟਨਾਵਾਂ ’ਤੇ ਆਧਾਰਿਤ ਹੈ। ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ. ਪਰਿਤ ਪਾਲ ਸਿੰਘ ਨੇ ਕੀਤੀ। ਇਸ ਮੌਕੇ ’ਤੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਬੁਲਾਰਿਆਂ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਪਰਮਵੀਰ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਨੇ ਸ਼ਿਰਕਤ ਕੀਤੀ। ਪੁਸਤਕ ਦੇ ਲੇਖਕ ਗੁਰਜੰਟ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਡਾ. ਸਿਕੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਵਲੋਂ ਮਹਿਮਾਨ ਤੇ ਵਿਦਵਾਨਾਂ ਦੇ ਸਵਾਗਤ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਮੀਡੀਆ ਤਿੰਨ ਧਿਰਾਂ ਦਾ ਆਪਸੀ ਇਕਸੁਰਤਾ ਵਿਚ ਵਿਉਂਤਿਆ ਹੋਇਆ ਘਟਨਾਕ੍ਰਮ ਸੀ, ਜਿਸ ਦੇ ਸਿੱਟੇ ਇਨ੍ਹਾਂ ਕਿਤਾਬਾਂ ਰਾਹੀਂ ਲੇਖਕ ਦੁਆਰਾ ਸਾਡੇ ਸਾਹਮਣੇ ਲਿਆਂਦੇ ਜਾ ਰਹੇ ਹਨ। ਇਸ ਮੌਕੇ ਡਾ. ਪਰਮਵੀਰ ਸਿੰਘ ਨੇ ਕਿਤਾਬ ਲੜੀ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ 1984 ਦੀ ਘਟਨਾ ਦਾ ਪੰਨਾ ਸਿੱਖ ਇਤਿਹਾਸ ਵਿਚ ਕਦੇ ਵੀ ਪਰਤਿਆ ਨਹੀਂ ਜਾ ਸਕਦਾ। ਭਾਵੇਂ ਸਿੱਖਾਂ ਨਾਲ ਇਤਿਹਾਸ ਵਿਚ ਬਹੁਤ ਧੱਕਾ ਹੋਇਆ ਹੈ, ਪਰ ਚੜ੍ਹਦੀ ਕਲਾ ਦਾ ਸੰਕਲਪ ਸਿੱਖਾਂ ਦੀ ਆਤਮਾ ਵਿਚ ਹੈ। ਇਹ ਕਿਤਾਬਾਂ ਅਗਲੇ ਕਾਰਜਾਂ ਲਈ ਸਰੋਤ ਸਮਗਰੀ ਦਾ ਕੰਮ ਕਰਨਗੀਆਂ। ਡਾ. ਗੁਰਮੁਖ ਸਿੰਘ ਸਾਬ ਕਾ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਖੋਜ ਭਰਪੂਰ ਕਿਤਾਬ ਲੜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੁੱਪ ਦੀ ਵੀ ਇਕ ਸਿਆਸਤ ਹੁੰਦੀ ਹੈ, ਜਿਹੜੀ ਸੰਸਥਾਵਾਂ ਤੇ ਅਦਾਰਿਆਂ ਵਿਚ ਇਨ੍ਹਾਂ ਘਟਨਾਵਾਂ ਸਬੰਧੀ ਪਸਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਤਾਬ ਦੇ ਮੌਖਿਕ ਬਿਰਤਾਂਤ ਜ਼ਰੀਏ ਬਹੁਤ ਮਹੱਤਵਪੂਰਨ ਕੋਸ਼ਿਸ਼ ਹੈ ਜਿਸ ਨੇ ਇਸ ਘਟਨਾ ਦੇ ਭੂਗੋਲ ਸਬੰਧੀ ਮਿੱਥਾਂ ਨੂੰ ਤੋੜਿਆ ਹੈ। ਇਸ ਨਸਲਕੁਸ਼ੀ ਵਿਚ ਬੀਬੀਆਂ ਤੇ ਬਹੁਤ ਵੱਡੇ ਪੱਧਰ ਤੇ ਜ਼ੁਲਮ ਹੋਏ, ਉਨ੍ਹਾਂ ਦੀਆਂ ਕਹਾਣੀਆਂ ਅਤੇ ਵਰਤਾਰੇ ਵੀ ਸਾਡੇ ਸਾਹਮਣੇ ਆਉਣੇ ਜ਼ਰੂਰੀ ਹਨ। ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਭਾਗ ਤੀਜੇ ਦੇ ਲੇਖਕ ਗੁਰਜੰਟ ਸਿੰਘ ਬੱਲ ਨੇ ਇਸ ਕਿਤਾਬ ਨੂੰ ਛਾਪਣ ਲਈ ਬਿਬੇਕਗੜ ਪ੍ਰਕਾਸ਼ਨ ਦਾ ਧੰਨਵਾਦ ਕਰਦਿਆਂ ਇਹ ਜਾਣਕਾਰੀ ਇਕੱਠੀ ਕਰਨ ਵੇਲੇ ਆਈਆਂ ਦਿੱਕਤਾਂ ਅਤੇ ਆਪਣੇ ਇਨ੍ਹਾਂ ਕਿਤਾਬਾਂ ਬਾਰੇ ਸ਼ੁਰੂ ਕੀਤੇ ਸਫ਼ਰ ਬਾਰੇ ਗੱਲ ਕੀਤੀ। ਸੈਮੀਨਾਰ ਦੇ ਅਖੀਰ ਵਿਚ ਡਾ. ਸਿਕੰਦਰ ਸਿੰਘ ਨੇ ਸਾਰੇ ਵਿਦਵਾਨਾਂ, ਪਰਿਵਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਛਾਪੀ ਕਿਤਾਬ ਯੂਨੀਵਰਸਿਟੀ ਵਿਚ ਜਾਰੀ ਕਰਨ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ ਵਿਸ਼ੇਸ਼ ਵਰਕਸ਼ਾਪ ਅਗਲੀ ਖ਼ਬਰ ਪਾਈਨ ਗਰੋਵ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਕਰਵਾਇਆ ਧਾਰਮਿਕ ਸਥਾਨਾਂ ਦਾ ਵਿੱਦਿਅਕ ਦੌਰਾ
Ad Position 24