17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੇਂਦਰ ਸਰਕਾਰ ਨੇ ਚੇਅਰਮੈਨ ਢਿੱਲੋਂ ਦੁਆਰਾ ਉਠਾਏ ਮੁੱਦੇ ਤੇ ਸਾਈਨ ਬੋਰਡ 'ਤੇ ਫ਼ਤਹਿਗੜ੍ਹ ਸਾਹਿਬ ਦਾ ਨਾਂਅ ਸਹੀ ਕੀਤਾ

Ad Position 21
No active advertisement
ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਪਹਿਲਾਂ ਤੇ ਹੁਣ ਲੱਗੇ ਫ਼ਤਹਿਗੜ੍ਹ ਸਾਹਿਬ ਦੇ ਸਾਈਨ ਬੋਰਡ ਨੂੰ ਦਿਖਾਉਂਦੇ ਹੋਏ | ਅਜੀਤ ਤਸਵੀਰ <br/> 19-05-2026
ਫ਼ਤਹਿਗੜ੍ਹ ਸਾਹਿਬ, 18 ਮਈ (ਮਨਪ੍ਰੀਤ ਸਿੰਘ)-ਕੇਂਦਰ ਸਰਕਾਰ ਦੁਆਰਾ ਪਿੰਡ ਝੰਜੇੜੀ ਵਿਖੇ ਭਾਰਤ ਮਾਲਾ ਰੋਡ, ਨੇੜੇ ਲਾਡਰਾਂ ਸਰਹਿੰਦ ਰੋਡ ਤੇ ਲਗਾਇਆ ਗਿਆ, ਬੋਰਡ, ਜਿਸ ਤੇ ਫ਼ਤਹਿਗੜ੍ਹ ਸਾਹਿਬ ਦਾ ਨਾਮ ਸਿਰਫ਼ ਫ਼ਤਹਿਗੜ੍ਹ ਲਿਖਿਆ ਹੋਇਆ ਸੀ, ਦੇ ਸਬੰਧੀ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦੁਆਰਾ ਮੁੱਦਾ ਚੁੱਕਿਆ ਗਿਆ ਸੀ ਤੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਸ਼ਹੀਦਾਂ ਦੀ ਧਰਤੀ ਦੇ ਨਾਮ ਦੇ ਪਿੱਛੇ ਸਾਹਿਬ ਲਗਾਉਣ ਦੀ ਮੰਗ ਕੀਤੀ ਸੀ | ਜਿਸ ਸਬੰਧੀ ਅੱਜ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਹੀਂ ਚੁੱਕੇ ਇਸ ਮੁੱਦੇ ਤੇ ਕੇਂਦਰੀ ਮੰਤਰੀ ਦੁਆਰਾ ਫ਼ੌਰੀ ਤੌਰ 'ਤੇ ਕਾਰਵਾਈ ਕਰਦਿਆਂ, ਗ਼ਲਤੀ ਨੂੰ ਸੁਧਾਰਨ ਦੇ ਹੁਕਮ ਦਿੱਤੇ ਗਏ ਤੇ ਪ੍ਰਸ਼ਾਸਨ ਦੁਆਰਾ ਉਕਤ ਬੋਰਡ ਨੂੰ ਪਹਿਲ ਦੇ ਆਧਾਰ 'ਤੇ ਸਹੀ ਕਰਕੇ ਲਿਖਿਆ ਗਿਆ ਤੇ ਫ਼ਤਹਿਗੜ੍ਹ ਪਿੱਛੇ ਫ਼ਤਹਿਗੜ੍ਹ ਸਾਹਿਬ ਲਿਖਿਆ ਗਿਆ ਹੈ ਤੇ ਆਪਣੀ ਗ਼ਲਤੀ ਨੂੰ ਸੁਧਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਈਨ ਬੋਰਡ 'ਤੇ ਸਿਰਫ਼ ਫ਼ਤਹਿਗੜ੍ਹ ਲਿਖੇ ਜਾਣ ਤੇ ਸਿੱਖ ਸੰਗਤਾਂ 'ਚ ਰੋਸ ਦੀ ਲਹਿਰ ਸੀ, ਜਿਸ ਨੰੂ ਸੁਧਾਰਨਾ ਪ੍ਰਸ਼ਾਸਨ ਦਾ ਚੰਗਾ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ ਧਾਰਮਿਕ ਸਮਾਗਮ ਅੱਜ ਅਗਲੀ ਖ਼ਬਰ ਥੀਏਟਰ ਸੁਸਾਇਟੀ ਵਲੋਂ ਨਾਟਕ ਮੇਲਾ ਕਰਵਾਇਆ
Ad Position 24