12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਨੂੜ ਨਗਰ ਪਾਲਿਕਾ ਦੇ 13 ਵਾਰਡਾਂ 'ਚੋਂ 40 ਉਮੀਦਵਾਰ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 20-05-2026
ਬਨੂੜ, 19 ਮਈ (ਭੁਪਿੰਦਰ ਸਿੰਘ)-ਬਨੂੜ ਨਗਰ ਕੌਂਸਲ ਦੇ 13 ਵਾਰਡਾਂ ਦੀ 26 ਮਈ ਨੂੰ ਹੋਣ ਜਾ ਰਹੀ ਚੋਣ ਲਈ ਕੁਲ 40 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਹੁਣ ਤਕ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ ਗਈ ਹੈ | ਰਿਟਰਨਿੰਗ ਅਫ਼ਸਰ ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ 13 ਵਾਰਡਾਂ ਲਈ 56 ਨਾਮਜ਼ਦਗੀਆਂ ਦਾਖਲ ਕੀਤੀਆ ਗਈਆ ਸਨ | ਜਿਨ੍ਹਾਂ ਵਿਚੋਂ ਦੋ ਕਵਰਿੰਗ ਉਮੀਦਵਾਰਾਂ ਦੇ ਪੇਪਰ ਰੱਦ ਹੋ ਗਏ ਸਨ | ਅੱਜ ਨਾਮਜ਼ਦਗੀਆਂ ਵਾਪਸ ਲੈਣ ਮੌਕੇ ਵਾਰਡ ਨੰ. 12 ਤੋਂ ਇਕ ਆਜ਼ਾਦ ਉਮੀਦਵਾਰ ਸਮੇਤ 14 ਉਮੀਦਵਾਰਾਂ ਨੇ ਆਪਣੇ ਪੇਪਰ ਵਾਪਸ ਲੈ ਲਏ ਹਨ | ਉਨ੍ਹਾਂ ਦੱਸਿਆ ਕਿ ਚੋਣ ਮੈਦਾਨ ਵਿਚ ਹੁਣ 40 ਉਮੀਦਵਾਰਾਂ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਸਾਰੇ ਵਾਰਡਾਂ ਤੋਂ ਚੋਣ ਲੜ ਰਹੀਆਂ ਹਨ, ਜਦਕਿ ਬੀਜੇਪੀ ਵਲੋਂ ਵਾਰਡ ਨੰ. 1, 4, 5, 7, 8, 10, 12 ਤੇ 13 ਸਮੇਤ ਅੱਠ ਵਾਰਡਾਂ ਤੋਂ ਕਿਸਮ ਅਜ਼ਮਾ ਰਹੇ ਹਨ | ਅਕਾਲੀ ਦਲ ਵਾਰਡ ਨੰ. 2, 7, 10, 11 ਤੇ 12 ਸਮੇਤ ਪੰਜ ਵਾਰਡਾਂ ਤੋਂ ਉਮੀਦਵਾਰ ਉਤਾਰੇ ਗਏ ਹਨ | ਇਸੇ ਤਰ੍ਹਾਂ ਉਮੀਦਵਾਰ ਜਸਵੀਰ ਕੌਰ ਪਤਨੀ ਦਰਸ਼ਨ ਸਿੰਘ ਵਾਰਡ ਨੰ. 13 ਤੋਂ ਆਜ਼ਾਦ ਤੋਰ 'ਤੇ ਚੋਣ ਲੜ ਰਹੇ ਹਨ | ਕਈ ਉਮੀਦਵਾਰਾਂ ਨੇ ਆਪੋ-ਆਪਣੇ ਦਫ਼ਤਰ ਖ਼ੋਲ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤਾਜਲਪੁਰ ਦੇ ਸੈਂਕੜੇ ਲੋਕ ਰਣਜੋਧ ਹਡਾਣਾ ਦੇ ਹੱਕ 'ਚ ਨਿੱਤਰੇ ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰਨੇ ਸਰਕਾਰ ਦੀ ਬੌਖਲਾਹਟ ਦਾ ਨਤੀਜਾ-ਰਾਜਿੰਦਰ ਸਿੰਘ
Ad Position 24