ਵਿਸ਼ਵ ਯੂਨੀਵਰਸਿਟੀ ਵਲੋਂ ਇਕ ਦਿਨਾ ਸਕਿੱਲ ਇਨਹਾਂਸਮੈਂਟ ਵਰਕਸ਼ਾਪ
ਅਜੀਤ ਡੈਸਕ
21-05-2026
ਇਸ ਵਿਚ ਦੋਆਬਾ ਗਰੁੱਪ ਆਫ਼ ਕਾਲਜਿਜ਼, ਮਾਤਾ ਗੁਜਰੀ ਕਾਲਜ, ਸਰਕਾਰੀ ਪੀ.ਜੀ. ਕਾਲਜ ਅਤੇ ਡੀ.ਏ.ਵੀ. ਕਾਲਜ ਤੋਂ ਲਗਪਗ 56 ਵਿਦਿਆਰਥੀਆਂ ਅਤੇ 10 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਡਾ. ਰੁਪਿੰਦਰ ਕੌਰ ਨੇ ਡੀ.ਐਨ.ਏ ਐਕਸਟ੍ਰੈਕਸ਼ਨ ਅਤੇ ਪੀ.ਸੀ.ਆਰ. ਐਂਪਲੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਪੁਨੀਤ ਕੌਰ ਨੇ ਅਗਾਰੋਜ਼ ਜੈਲ ਇਲੈਕਟ੍ਰੋਫੋਰੇਸਿਸ ਦੀ ਕਾਰਗੁਜ਼ਾਰੀ ਸਮਝਾਈ | ਡਾ. ਸਿਮਰਨਜੋਤ ਕੌਰ ਤੇ ਕੁਦਰਤਦੀਪ ਕੌਰ ਨੇ ਮਾਈਕ੍ਰੋਬਾਇਓਲੋਜੀਕਲ ਤਕਨੀਕਾਂ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਫਲਕ ਠੁਕਰਾਲ ਨੇ ਭਾਗੀਦਾਰਾਂ ਨੂੰ ਬਾਇਓਇੰਫਾਰਮੈਟਿਕਸ ਅਤੇ ਕੰਪਿਊਟੇਸ਼ਨਲ ਤਕਨੀਕਾਂ ਨਾਲ ਰੂਬਰੂ ਕਰਵਾਇਆ | ਕਨਵੀਨਰ ਡਾ. ਰੁਪਿੰਦਰ ਕੌਰ ਮੁਖੀ ਬਾਇਓਟੈਕਨੋਲੋਜੀ ਵਿਭਾਗ ਅਤੇ ਕੋਆਰਡੀਨੇਟਰ ਡਾ. ਸਿਮਰਨਜੋਤ ਕੌਰ ਦੀ ਅਗਵਾਈ ਹੇਠ ਇਹ ਵਰਕਸ਼ਾਪ ਇੱਕ ਅਹਿਮ ਅਕਾਦਮਿਕ ਉਪਰਾਲਾ ਸਾਬਤ ਹੋਈ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਵਰਕਸ਼ਾਪ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦਾ ਮੌਕਾ ਵੀ ਦਿੰਦੇ ਹਨ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਵਿਭਾਗ ਨੂੰ ਅਜਿਹੀਆਂ ਹੁਨਰ-ਆਧਾਰਿਤ ਗਤੀਵਿਧੀਆਂ ਲਈ ਵਧਾਈ ਦਿੱਤੀ, ਜੋ ਵਿਦਿਆਰਥੀਆਂ ਦੀ ਯੋਗਤਾ ਨੂੰ ਨਿਖਾਰਨ, ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਕਰਨ, ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿਚ ਮਦਦਗਾਰ ਹਨ | ਡਾ. ਤੇਜਬੀਰ ਸਿੰਘ ਚੇਅਰਮੈਨ ਸੀ.ਐਸ.ਆਰ.ਆਈ ਤੇ ਰਜਿਸਟਰਾਰ ਨੇ ਵੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |