ਮੰਡੀ ਗੋਬਿੰਦਗੜ੍ਹ, 23 ਮਈ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮੰਡੀ ਗੋਬਿੰਦਗੜ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਰਾਜੂ ਖੰਨਾ ਨੇ ਵਾਰਡ ਨੰਬਰ. 4 ਤੋਂ ਖੁਸ਼ਵਿੰਦਰ ਕੌਰ ਅੰਬੇਮਾਜਰਾ, ਵਾਰਡ ਨੰਬਰ. 5 ਤੋਂ ਦੀਦਾਰ ਸਿੰਘ ਅਜਨਾਲੀ, ਵਾਰਡ ਨੰਬਰ. 6 ਤੋਂ ਹਰਜੀਤ ਸਿੰਘ, ਵਾਰਡ ਨੰਬਰ. 13 ਤੋਂ ਸੁਖਵਿੰਦਰ ਕੌਰ ਦੇ ਹੱਕ ਵਿਚ ਜਿੱਥੇ ਭਰਵੀਆਂ ਮੀਟਿੰਗਾਂ ਕੀਤੀਆਂ, ਉੱਥੇ ਵਾਰਡ ਨੰਬਰ. 22 ਤੋਂ ਪ੍ਰੀਤਮ ਸਿੰਘ ਸਿੱਧੂ ਦੇ ਹੱਕ ਵਿਚ ਡੂਰ-ਟੂ-ਡੋਰ ਪ੍ਰਚਾਰ ਵੀ ਕੀਤਾ | ਇਨਾਂ ਮੀਟਿੰਗਾਂ ਵਿਚ ਵੱਡੀ ਗਿਣਤੀ ਵਿਚ ਵਾਰਡਾਂ ਦੇ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ | ਜਿਸ ਨਾਲ ਚੋਣਾਂ ਤੋਂ ਪਹਿਲਾਂ ਪਾਰਟੀ ਲਈ ਮਜ਼ਬੂਤ ਸਮਰਥਨ ਦੇਖਣ ਨੂੰ ਮਿਲਿਆ | ਇਸ ਮੌਕੇ ਰਾਜੂ ਖੰਨਾ ਨੇ ਮੰਡੀ ਗੋਬਿੰਦਗੜ ਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ | ਉਨਾਂ ਭਰੋਸਾ ਦਿਵਾਇਆ ਕਿ ਜੇਕਰ ਅਕਾਲੀ ਦਲ ਦੇ ਉਮੀਦਵਾਰ ਜਿੱਤਦੇ ਹਨ ਤਾਂ ਹਰ ਘਰ ਤੱਕ ਮੁੱਢਲੀਆਂ ਸਹੂਲਤਾਂ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕੀਤੀ ਜਾਵੇਗੀ | ਇਨਾਂ ਮੀਟਿੰਗਾਂ 'ਚ ਸੂੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ, ਜਥੇਦਾਰ ਜਰਨੈਲ ਸਿੰਘ ਮਾਜਰੀ, ਜ਼ਿਲਾ ਪ੍ਰਧਾਨ ਐਸ.ਸੀ. ਵਿੰਗ ਡਾ. ਅਰਜਨ ਸਿੰਘ, ਭਾਰਤ ਭੂਸ਼ਨ ਟੋਨੀ, ਕੁਲਦੀਪ ਸਿੰਘ ਮਛਰਾਈ, ਫੋਰਮੈਨ ਬਲਵੀਰ ਸਿੰਘ ਸਿੱਧੂ, ਬਾਬਾ ਨਿਸ਼ਾਨ ਸਿੰਘ, ਕਰਮ ਸਿੰਘ ਘੁਟੀਂਡ, ਸੋਮਨਾਥ ਅਜਨਾਲੀ, ਕੰਵਲਜੀਤ ਸਿੰਘ ਗਿੱਲ, ਮਧੂਮੀਤ ਵਡੇਰਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਹਰਦੀਪ ਸਿੰਘ ਗੋਰਾ, ਗੁਰਕੀਰਤ ਸਿੰਘ ਪਨਾਗ, ਦਿਲਾਵਰ ਸਿੰਘ ਚੀਮਾ, ਬਲਜਿੰਦਰ ਸਿੰਘ ਅੰਬੇਮਾਜਰਾ, ਅੰਗਰੇਜ਼ ਸਿੰਘ ਲਾਡਪੁਰ, ਨੂਰ ਕੈਂਥ, ਦਰਸ਼ਨ ਸਿੰਘ ਚੀਮਾ, ਹਰਮਿੰਦਰ ਸਿੰਘ, ਬਿੰਦਰ ਸਿੰਘ, ਹਰਤੇਜਪਾਲ ਸਿੰਘ, ਬਲਜੀਤ ਸਿੰਘ, ਰਿੰਕੂ, ਬਲਜੀਤ ਸਿੰਘ ਸੰਗਤਪੁਰਾ, ਹਰਬੰਸ ਸਿੰਘ ਬਡਾਲੀ ਤੇ ਹਰਪਿੰਦਰ ਸਿੰਘ ਭੂਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਵਾਰਡਾਂ ਦੇ ਸਮਰਥਕ ਮੌਜੂਦ ਸਨ |