02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੜਕ ਹਾਦਸੇ 'ਚ ਪ੍ਰਵਾਸੀ ਮਜ਼ਦੂਰ ਦੀ ਮੌਤ

Ad Position 21
No active advertisement
ਅਜੀਤ ਡੈਸਕ 25-05-2026
ਖਮਾਣੋਂ, 24 ਮਈ (ਮਨਮੋਹਣ ਸਿੰਘ ਕਲੇਰ)-ਅੱਜ ਦੁਪਹਿਰ ਸਮੇਂ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪਿੰਡ ਜਟਾਣਾ ਉੱਚਾ ਵਿਖੇ ਇਕ ਬੱਸ ਦੀ ਲਪੇਟ 'ਚ ਆਉਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਨਾਜ਼ਰ ਸਿੰਘ ਸਹਾਇਕ ਥਾਣੇਦਾਰ ਥਾਣਾ ਖਮਾਣੋਂ ਨੇ ਦੱਸਿਆ ਕੇ ਮਿਰਤਕ ਦੀਪਕ ਕੁਮਾਰ ਉਮਰ 45 ਸਾਲ ਜਟਾਣਾ ਉੱਚਾ ਵਿਖੇ ਇਕ ਫ਼ੈਕਟਰੀ ਵਿਚ ਕੰਮ ਕਰਦਾ ਸੀ | ਜਿਹੜਾ ਕੇ ਅੱਜ ਦੁਪਹਿਰ ਕਰੀਬ ਸਵਾ ਗਿਆਰਾ ਵਜੇ ਸੜਕ ਪਾਰ ਕਰਦੇ ਹੋਏ ਫ਼ਿਰੋਜਪੁਰ ਤੋਂ ਚੰਡੀਗੜ੍ਹ ਸਰਕਾਰੀ ਪਨਬੱਸ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬੱਸ ਚਾਲਕ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ | ਪੜਤਾਲੀਆ ਅਫ਼ਸਰ ਨੇ ਦੱਸਿਆ ਕੇ ਮਿ੍ਤਕ ਦੇ ਵਾਰਸਾਂ ਦੇ ਬਿਹਾਰ ਸੂਬੇ ਤੋਂ ਇਥੇ ਪਹੁੰਚਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ | ਫ਼ਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਖਮਾਣੋਂ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਬੱਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਰਾਜੇਸ਼ ਸਿੰਗਲਾ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮਹਾਰਾਜਾ ਅਗਰਸੈਨ ਪਾਰਕ ਵਿਖੇ ਸੈਰ ਦੌਰਾਨ ਵਿਧਾਇਕ ਬੜਿੰਗ ਨੇ ਲੋਕਾਂ ਨਾਲ ਕੀਤਾ ਸੰਪਰਕ
Ad Position 24