01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ੍ਰੀ ਲੁਟਰੂ ਮਹਾਂਦੇਵ ਮੰਦਿਰ ਵਿਖੇ ਭਗਵਤੀ ਜਾਗਰਣ 3 ਨੂੰ

ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਇਕਬਾਲਦੀਪ ਸੰਧੂ)- ਮੰਡੀ ਗੋਬਿੰਦਗੜ੍ਹ, ਖੰਨਾ ਤੇ ਸਮਰਾਲਾ ਦੇ ਵਸਨੀਕਾਂ ਅਤੇ ਸ੍ਰੀ ਲੁਟਰੂ ਮਹਾਂ ਦੇਵ ਸੇਵਾ ਸਮਿਤੀ ਵਲੋਂ ਭਗਵਾਨ ਸ਼ਿਵ ਦੇ ਅਪਾਰ ਆਸ਼ੀਰਵਾਦ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ 3 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਲੁਟਰੂ ਮਹਾਦੇਵ ਮੰਦਿਰ, ਅਰਕੀ, ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਕਰਵਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 02-10-2026
ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਇਕਬਾਲਦੀਪ ਸੰਧੂ)- ਮੰਡੀ ਗੋਬਿੰਦਗੜ੍ਹ, ਖੰਨਾ ਤੇ ਸਮਰਾਲਾ ਦੇ ਵਸਨੀਕਾਂ ਅਤੇ ਸ੍ਰੀ ਲੁਟਰੂ ਮਹਾਂ ਦੇਵ ਸੇਵਾ ਸਮਿਤੀ ਵਲੋਂ ਭਗਵਾਨ ਸ਼ਿਵ ਦੇ ਅਪਾਰ ਆਸ਼ੀਰਵਾਦ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ 3 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਲੁਟਰੂ ਮਹਾਦੇਵ ਮੰਦਿਰ, ਅਰਕੀ, ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਸੁਸ਼ੀਲ ਸ਼ਰਮਾ ਪੱਪੀ ਨੇ ਦੱਸਿਆ ਕਿ 26ਵਾਂ ਜਾਗਰਣ ਦਾ ਆਰੰਭ ਰਾਤ ਸਾਢੇ 8 ਵਜੇ ਹੋਵੇਗਾ। ਇਸ ਮੌਕੇ ਬ੍ਰਹਮਲੀਨ ਸ੍ਰੀ ਸ੍ਰੀ 1008 ਸ਼ਨਮੁਖਾਨੰਦ ਸਰਸਵਤੀ ਮਹਾਰਾਜ ਅਤੇ ਬ੍ਰਹਮਲੀਨ ਪਰਮਹੰਸ ਸ੍ਰੀ ਸ੍ਰੀ 1008 ਭਾਰਤੀ ਮਹਾਰਾਜ ਦੀ ਪਾਵਨ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਨੀਟੂ ਚੰਚਲ, ਕੈਥਲ ਵਾਲੇ ਗੁਣਗਾਨ ਕਰਨਗੇ। ਇਸ ਮੌਕੇ ਰਾਜੂ ਜੁਨੇਜਾ ਨਰਹਰੀ ਵਿਸ਼ਨੂੰ, ਅਜੇ ਗਰਗ, ਹਨੀਸ਼ ਕੌਸ਼ਲ, ਪਰਮਿੰਦਰ ਵਰਮਾ ਤੇ ਚਮਨ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ਵਿਚ ‘ਆਪ’ ਸਰਕਾਰ ਨਸ਼ਾਖੋਰੀ ਖ਼ਤਮ ਕਰਨ ’ਚ ਨਾਕਾਮ- ਸਿੱਧੂਪੁਰ ਅਗਲੀ ਖ਼ਬਰ ਨਾਭਾ ਦੀ ਦਾਣਾ ਮੰਡੀ ’ਚ ਸਰਕਾਰੀ ਝੋਨੇ ਦੀ ਖ਼ਰੀਦ ਸ਼ੁਰੂ, ਮੰਡੀ ’ਚ ਪਹੁੰਚਿਆ 7 ਲੱਖ ਬੋਰੀ ਬਾਸਮਤੀ ਝੋਨਾ
Ad Position 24