05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਵੇਰਕਾ ਮਿਲਕ ਪਲਾਂਟ ਨੇ ਪਸ਼ੂ ਪਾਲਕਾਂ ਨੂੰ ਦਿੱਤਾ ਮੁਆਵਜ਼ਾ

Ad Position 21
No active advertisement
ਅਜੀਤ ਡੈਸਕ 26-05-2026
ਖਮਾਣੋਂ, 25 ਮਈ (ਜੋਗਿੰਦਰ ਪਾਲ)-ਦੀ ਲਖਣਪੁਰ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਵਲੋਂ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦਿੱਤਾ ਗਿਆ | ਇਸ ਮੌਕੇ ਵੇਰਕਾ ਪਲਾਂਟ ਲੁਧਿਆਣਾ ਵਲੋਂ ਡਾਇਰੈਕਟਰ ਤੇਜਿੰਦਰ ਸਿੰਘ ਭਾਂਬਰੀ, ਏਰੀਆ ਅਫ਼ਸਰ ਸਤਪਾਲ ਸਿੰਘ ਅਤੇ ਐਮ.ਪੀ.ਏ. ਦਿਲਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਵੇਰਕਾ ਪਲਾਂਟ ਲੁਧਿਆਣਾ ਵਲੋਂ ਨਾਜ਼ਰ ਸਿੰਘ ਨੂੰ 60 ਹਜ਼ਾਰ ਰੁਪਏ ਅਤੇ ਸੁਖਵਿੰਦਰ ਸਿੰਘ ਨੂੰ ਉਨ੍ਹਾਂ ਦੇ ਦੁਧਾਰੂ ਪਸ਼ੂਆਂ ਦਾ 20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਗਿਆ, ਜਿਨ੍ਹਾਂ ਦੇ ਕੁੱਲ 4 ਪਸ਼ੂਆਂ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਸੀ | ਉਕਤ ਵਿਅਕਤੀਆਂ ਨੇ ਇਸ ਮੁਆਵਜ਼ੇ ਲਈ ਮਿਲਕ ਪਲਾਂਟ ਲੁਧਿਆਣਾ, ਸੁਸਾਇਟੀ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਧੂ ਸਿੰਘ ਗਰਚਾ ਪ੍ਰਧਾਨ, ਜਸਵੀਰ ਸਿੰਘ ਮੀਤ ਪ੍ਰਧਾਨ ਅਤੇ ਕਮੇਟੀ ਮੈਂਬਰ ਧਰਮ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ, ਸੁਖਜੀਤ ਸਿੰਘ ਤੇ ਜਸਵੰਤ ਸਿੰਘ ਤੋਂ ਇਲਾਵਾ ਸਕੱਤਰ ਬਲਦੇਵ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਲਜ 'ਚ ਬੀ.ਕਾਮ ਅਤੇ ਐਮ.ਕਾਮ ਫਾਈਨਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਅਗਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ ਕੁਈਨਜ਼ਲੈਂਡ ਵਾਟਰ ਪਾਰਕ ਵਿਖੇ ਵਿੱਦਿਅਕ ਤੇ ਮਨੋਰੰਜਕ ਦੌਰਾ
Ad Position 24