05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੁਖਵਿੰਦਰ ਸਿੰਘ ਕਾਲਾ ਨੇ ਨਾਜ਼ਰ ਸਿੰਘ ਦੇ ਗੁੰਮ ਹੋਏ 50 ਹਜ਼ਾਰ ਰੁਪਏ ਪਰਤਾਏ

Ad Position 21
No active advertisement
ਰਾਜਿੰਦਰ ਸਿੰਘ ਕਾਲਾ, ਪਰਮਿੰਦਰ ਸਿੰਘ, ਹਰਵੀਰ ਸਿੰਘ, ਗੁਰਪ੍ਰੀਤ ਸਿੰਘ , ਕੁਲਦੀਪ ਸਿੰਘ ਰਾਸ਼ੀ ਸਪੁਰਦ ਕਰਨ ਸਮੇਂ | ਅਜੀਤ ਤਸਵੀਰ <br/> 26-05-2026
ਬਸੀ ਪਠਾਣਾਂ, 25 ਮਈ (ਐਚ.ਐਸ.ਗੌਤਮ)-ਅੱਜ ਦੇ ਪਦਾਰਥਵਾਦੀ ਦੌਰ ਵਿਚ ਜਿੱਥੇ ਇਮਾਨਦਾਰੀ ਵਰਗੇ ਗੁਣ ਘਟਦੇ ਜਾ ਰਹੇ ਹਨ, ਉੱਥੇ ਹੀ ਪਿੰਡ ਖ਼ਾਲਸਪੁਰ ਦੇ ਇਕ ਨੌਜਵਾਨ ਨੇ ਇਮਾਨਦਾਰੀ ਦੀ ਬੇਮਿਸਾਲ ਉਦਾਹਰਨ ਪੇਸ਼ ਕੀਤੀ ਹੈ | ਜਾਣਕਾਰੀ ਅਨੁਸਾਰ ਪਿੰਡ ਦਮਹੇੜੀ ਦੇ ਨਿਵਾਸੀ ਨਾਜ਼ਰ ਸਿੰਘ ਮੁੰਡੀ ਜਦੋਂ ਸ਼ਹਿਰ ਜਾ ਰਹੇ ਸਨ, ਤਾਂ ਰਸਤੇ ਵਿਚ ਉਨ੍ਹਾਂ ਦੇ 50,000 ਰੁਪਏ ਕਿਧਰੇ ਡਿੱਗ ਗਏ | ਇਹ ਰਾਸ਼ੀ ਸੁਖਵਿੰਦਰ ਸਿੰਘ ਕਾਲਾ ਵਾਸੀ ਖ਼ਾਲਸਪੁਰ ਨੂੰ ਮਿਲੀ | ਸੁਖਵਿੰਦਰ ਸਿੰਘ ਨੇ ਬਿਨਾਂ ਕਿਸੇ ਲਾਲਚ ਦੇ ਪੂਰੀ ਇਮਾਨਦਾਰੀ ਦਿਖਾਉਂਦੇ ਹੋਏ ਤੁਰੰਤ ਨਾਜ਼ਰ ਸਿੰਘ ਮੁੰਡੀ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਨਕਦੀ ਸਹੀ-ਸਲਾਮਤ ਉਨ੍ਹਾਂ ਦੇ ਸਪੁਰਦ ਕਰ ਦਿੱਤੀ | ਆਪਣੀ ਗੁਆਚੀ ਰਾਸ਼ੀ ਵਾਪਸ ਮਿਲਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਨਾਜ਼ਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੁਖਵਿੰਦਰ ਸਿੰਘ ਕਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਕਾਲਾ ਨੇ ਨਾਜ਼ਰ ਸਿੰਘ ਦੇ ਗੁੰਮ ਹੋਏ 50 ਹਜ਼ਾਰ ਰੁਪਏ ਪਰਤਾਏ ਅਗਲੀ ਖ਼ਬਰ ਕਾਲਜ 'ਚ ਬੀ.ਕਾਮ ਅਤੇ ਐਮ.ਕਾਮ ਫਾਈਨਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ
Ad Position 24