05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੁਖਵਿੰਦਰ ਸਿੰਘ ਕਾਲਾ ਨੇ ਨਾਜ਼ਰ ਸਿੰਘ ਦੇ ਗੁੰਮ ਹੋਏ 50 ਹਜ਼ਾਰ ਰੁਪਏ ਪਰਤਾਏ

Ad Position 21
No active advertisement
ਅਜੀਤ ਡੈਸਕ 26-05-2026
ਬਸੀ ਪਠਾਣਾਂ, 25 ਮਈ (ਐਚ.ਐਸ.ਗੌਤਮ)-ਅੱਜ ਦੇ ਪਦਾਰਥਵਾਦੀ ਦੌਰ ਵਿਚ ਜਿੱਥੇ ਇਮਾਨਦਾਰੀ ਵਰਗੇ ਗੁਣ ਘਟਦੇ ਜਾ ਰਹੇ ਹਨ, ਉੱਥੇ ਹੀ ਪਿੰਡ ਖ਼ਾਲਸਪੁਰ ਦੇ ਇਕ ਨੌਜਵਾਨ ਨੇ ਇਮਾਨਦਾਰੀ ਦੀ ਬੇਮਿਸਾਲ ਉਦਾਹਰਨ ਪੇਸ਼ ਕੀਤੀ ਹੈ | ਜਾਣਕਾਰੀ ਅਨੁਸਾਰ ਪਿੰਡ ਦਮਹੇੜੀ ਦੇ ਨਿਵਾਸੀ ਨਾਜ਼ਰ ਸਿੰਘ ਮੁੰਡੀ ਜਦੋਂ ਸ਼ਹਿਰ ਜਾ ਰਹੇ ਸਨ, ਤਾਂ ਰਸਤੇ ਵਿਚ ਉਨ੍ਹਾਂ ਦੇ 50,000 ਰੁਪਏ ਕਿਧਰੇ ਡਿੱਗ ਗਏ | ਇਹ ਰਾਸ਼ੀ ਸੁਖਵਿੰਦਰ ਸਿੰਘ ਕਾਲਾ ਵਾਸੀ ਖ਼ਾਲਸਪੁਰ ਨੂੰ ਮਿਲੀ | ਸੁਖਵਿੰਦਰ ਸਿੰਘ ਨੇ ਬਿਨਾਂ ਕਿਸੇ ਲਾਲਚ ਦੇ ਪੂਰੀ ਇਮਾਨਦਾਰੀ ਦਿਖਾਉਂਦੇ ਹੋਏ ਤੁਰੰਤ ਨਾਜ਼ਰ ਸਿੰਘ ਮੁੰਡੀ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਨਕਦੀ ਸਹੀ-ਸਲਾਮਤ ਉਨ੍ਹਾਂ ਦੇ ਸਪੁਰਦ ਕਰ ਦਿੱਤੀ | ਆਪਣੀ ਗੁਆਚੀ ਰਾਸ਼ੀ ਵਾਪਸ ਮਿਲਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਨਾਜ਼ਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੁਖਵਿੰਦਰ ਸਿੰਘ ਕਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਦੇ ਭੱਠਾ ਭਰਾਈ ਮਜ਼ਦੂਰ 30 ਤੇ 31 ਮਈ ਨੂੰ ਆਪਣਾ ਕੰਮ ਬੰਦ ਕਰਕੇ ਹੜਤਾਲ ਕਰਨਗੇ-ਆਗੂ ਅਗਲੀ ਖ਼ਬਰ ਸੁਖਵਿੰਦਰ ਸਿੰਘ ਕਾਲਾ ਨੇ ਨਾਜ਼ਰ ਸਿੰਘ ਦੇ ਗੁੰਮ ਹੋਏ 50 ਹਜ਼ਾਰ ਰੁਪਏ ਪਰਤਾਏ
Ad Position 24