05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਵੋਟਰਾਂ ਵਲੋਂ ਕਪੂਰ ਚੰਦ ਬਾਂਸਲ ਨੂੰ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 26-05-2026
ਸਮਾਣਾ, 25 ਮਈ (ਪ੍ਰੀਤਮ ਸਿੰਘ ਨਾਗੀ)-ਨਗਰ ਕੌਂਸਲ ਦੀਆਂ ਚੋਣਾਂ ਵਿਚ ਵਾਰਡ ਨੰਬਰ 6 ਵਿਚੋਂ ਚੋਣ ਲੜ ਰਹੇ ਕਪੂਰ ਚੰਦ ਬਾਂਸਲ ਨੇ ਅੱਜ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ | ਪਹਿਲਾਂ ਦੋ ਵਾਰ ਨਗਰ ਕੌਂਸਲ ਦੇ ਪ੍ਰਧਾਨ ਰਹੇ ਬਾਂਸਲ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਝਾੜੂ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਤਜਰਬੇ ਅਤੇ ਸਰਕਾਰੀ ਗਰਾਂਟ ਦੀ ਘਾਟ ਕਾਰਨ ਸ਼ਹਿਰ ਦੇ ਮੁੱਖ ਕੰਮ ਨਹੀਂ ਹੋ ਸਕੇ | ਉਨ੍ਹਾਂ ਕਿਹਾ ਕਿ ਹਰ ਸ਼ਹਿਰੀ ਦੀ ਹਰ ਸ਼ਿਕਾਇਤ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਹਰ ਨਾਗਰਿਕ ਸਨਮਾਨ ਕਰਦਾ ਹੈ | ਇਸ ਲਈ ਚੇਤਨ ਸਿੰਘ ਜੌੜਾਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਸ਼ਾਂਤਮਈ ਢੰਗ ਨਾਲ ਵੋਟਾਂ ਪੈਣਗੀਆਂ ਤੇ ਸਾਰੀਆਂ 21 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ 'ਆਪ' ਉਮੀਦਵਾਰਾਂ ਦੇ ਹੱਕ 'ਚ ਵੋਟ ਦੇਣ ਦੀ ਕੀਤੀ ਅਪੀਲ ਅਗਲੀ ਖ਼ਬਰ ਸੱਤਾਧਾਰੀ ਪਾਰਟੀ ਦੀ ਧੱਕੇਸ਼ਾਹੀ ਦੇ ਡਰ ਕਾਰਨ ਚੋਣ ਮੈਦਾਨ 'ਚ ਉੱਤਰੇ ਉਮੀਦਵਾਰਾਂ ਲਈ ਅੱਜ ਹੋਵੇਗਾ ਫ਼ੈਸਲਾ
Ad Position 24